12 ਦੀ ਕੌਮੀ ਹੜਤਾਲ ਤੇ 22 ਫਰਵਰੀ ਦੇ ਧਰਨੇ ਸਬੰਧੀ ਲੋਕ ਕੀਤੇ ਲਾਮਬੰਦ
12 ਦੀ ਕੌਮੀ ਹੜਤਾਲ ਤੇ 22 ਫਰਵਰੀ ਦੇ
Publish Date: Sun, 08 Feb 2026 05:50 PM (IST)
Updated Date: Mon, 09 Feb 2026 04:06 AM (IST)
-ਬੀਕੇਯੂ ਉਗਰਾਹਾਂ ਦੇ ਆਗੂਆਂ ਤੇ ਕਾਰਕੂਨਾਂ ’ਤੇ ਤਸ਼ੱਦਦ ਨਿੰਦਣਯੋਗ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਕੇਐੱਮ ਅਧੀਨ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਅਤੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਟੀਚਰਜ਼ ਹੋਮ ਵਿਖੇ ਸਾਂਝੀ ਮੀਟਿੰਗ ਜੋਰਾ ਸਿੰਘ ਨਸਰਾਲੀ ਤੇ ਗੁਰਦੀਪ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਵਿਚ ਕੀਤੀ ਗਈ। ਜਿਸ ’ਚ 5 ਫਰਵਰੀ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 12 ਫਰਵਰੀ ਕੀਤੀ ਜਾ ਰਹੀ ਕੌਮੀ ਹੜਤਾਲ ਤਹਿਤ ਡੀਸੀ ਦਫਤਰ ਬਠਿੰਡਾ ਅੱਗੇ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਦੀ ਠੋਸ ਵਿਉਂਤਬੰਦੀ ਲਈ ਹੜਤਾਲ ਦੀ ਅਗਵਾਈ ਕਰ ਰਹੀਆਂ ਟਰੇਡ ਯੂਨੀਅਨਾਂ ਤੇ ਫੈਡਰੇਸ਼ਨਾਂ ਭਵਿੱਖ ’ਚ ਮੀਟਿੰਗ ਕਰਨਗੀਆਂ। ਹੜਤਾਲ ਦੀ ਹਮਾਇਤ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ, ਅਧਿਆਪਕ,ਠੇਕਾ ਕਾਮੇ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਐੱਸਕੇਐੱਮ ਤੇ ਜਥੇਬੰਦੀਆਂ ਵੱਲੋਂ 22 ਫਰਵਰੀ ਨੂੰ ਬੀਜੇਪੀ ਦੇ ਆਗੂਆਂ ਤੇ ‘ਆਪ’ ਦੇ ਮੰਤਰੀਆਂ ਦੇ ਘਰਾਂ ਅੱਗੇ ਮੁਜ਼ਾਹਰੇ ਕੀਤੇ ਜਾਣੇ ਹਨ, ਇਸ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਤੇ ‘ਆਪ’ ਦੇ ਚੀਫ ਵਿੱਪ ਬਲਜਿੰਦਰ ਕੌਰ ਦੇ ਘਰ ਅੱਗੇ ਤਲਵੰਡੀ ਸਾਬੋ ਵਿਖੇ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ। ਜੇਕਰ ਬਜਟ ਸੈਸ਼ਨ ਵਿੱਚ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਜਾਂ ਸੀਡ ਬਿੱਲ ਪਾਸ ਕਰਦੀ ਹੈ ਤਾਂ ਅਗਲੇ ਦਿਨ ਚਾਰ ਘੰਟਿਆਂ ਲਈ ਸਾਰੇ ਟੋਲ ਪਲਾਜੇ ਬੰਦ ਕੀਤੇ ਜਾਣਗੇ ਅਤੇ ਕੇਂਦਰੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ, ਬਲਕਰਨ ਸਿੰਘ ਬਰਾੜ, ਬੇਅੰਤ ਸਿੰਘ ਮਹਿਮਾ ਸਰਜਾ, ਜਗਜੀਤ ਸਿੰਘ ਕੋਟਸ਼ਮੀਰ ਰਾਜਮਹਿੰਦਰ ਸਿੰਘ, ਡੀ ਟੀ ਐੱਫ ਆਗੂ ਰੇਸ਼ਮ ਸਿੰਘ ਖੇਮੂਆਣਾ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਟੀਐੱਸਯੂ ਤੋਂ ਚੰਦਰ ਸ਼ਰਮਾ, ਅੜਿੱਲ ਸ਼ਰਮਾ, ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ, ਅਮੀ ਲਾਲ,ਕੁਲਵੰਤ ਸਿੰਘ ਸੇਲਵਰਾਹਾ, ਠੇਕਾ ਮੁਲਾਜ਼ਮ ਆਗੂ ਹਰਵਿੰਦਰ ਸਿੰਘ, ਪਸਸਫ (ਸਤੀਸ਼ ਰਾਣਾ) ਤੇ ਸੁਖਚੈਨ ਸਿੰਘ , ਸੁਖਮੰਦਰ ਸਿੰਘ ਧਾਲੀਵਾਲ, ਸੀਐੱਚਬੀ ਆਗੂ ਹੈਪੀ ਸਿੰਘ, ਬੈਂਕ ਮੁਲਾਜਮ ਆਗੂ ਰਿਸੂ ਗਰਗ, ਜਤਿੰਦਰ ਕੁਮਾਰ ਤੇ ਉਮੇਸ਼ ਕੁਮਾਰ ਸ਼ਾਮਲ ਸਨ।