ਸਰਕਾਰੀ ਸਕੂਲ ’ਚ ਕਰਵਾਈ ਵਰਕਸ਼ਾਪ
ਸਰਕਾਰੀ ਸੈਕੰਡਰੀ ਸਕੂਲ ਵਿਖੇ ਵਰਕਸ਼ਾਪ ਲਗਾਈ
Publish Date: Sun, 08 Feb 2026 04:35 PM (IST)
Updated Date: Mon, 09 Feb 2026 04:02 AM (IST)
ਪੰਜਾਬੀ ਜਾਗਰਣ, ਪੰਜਾਬੀ ਜਾਗਰਣ, ਕੋਟਫੱਤਾ : ਪੀਐੱਮ ਸ਼੍ਰੀ ਸ਼ਹੀਦ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮਾਪਿਆਂ ਦੇ ਲਈ ਇਕ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਮਾਪਿਆਂ ਦੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ’ਚ ਸਾਂਝੇਦਾਰੀ ਸਬੰਧੀ ਟ੍ਰੇਨਿੰਗ ਦਿੱਤੀ ਗਈ। ਮਾਪਿਆਂ ਨੂੰ ਇਸ ਗੱਲ ਲਈ ਵੀ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਪ੍ਰੀਖਿਆਵਾਂ ਸਮੇਂ ਕਿਵੇਂ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਪ੍ਰੀਖਿਆਵਾਂ ਦੇਣ ਲਈ ਪ੍ਰੇਰਿਤ ਕਰਨ। ਗੋਪਾਲ ਸਿੰਘ ਸਾਬਕਾ ਐੱਸਡੀਐੱਮ ਨੇ ਆਪਣੇ ਨਿੱਜੀ ਤਜਰਬਿਆਂ ਰਾਹੀਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਭਵਿੱਖ ’ਚ ਕਰੀਅਰ ਨੂੰ ਚੁਣਨ ਸਬੰਧੀ ਜਾਣਕਾਰੀ ਦਿੱਤੀ। ਡਾ. ਸੰਜੀਵ ਨਾਗਪਾਲ ਪ੍ਰਿੰਸੀਪਲ ਨੇ ਬੱਚਿਆਂ ਦੇ ਮਨਾਂ ਵਿੱਚੋਂ ਪ੍ਰੀਖਿਆਵਾਂ ਦੇ ਡਰ ਨੂੰ ਦੂਰ ਕਰਨ ਸਬੰਧੀ ਪ੍ਰੇਰਿਤ ਕੀਤਾ। ਵਰਕਸ਼ਾਪ ’ਚ ਬਤੌਰ ਟ੍ਰੇਨਿੰਗ ਅਫਸਰ ਲੈਕਚਰ ਰਮਨ ਗਰਗ ਰਾਜਪਾਲ ਕੌਰ ਹਿਸਾਬ ਮਿਸਟਰਸ ਅਤੇ ਹੋਰ ਸਕੂਲ ਦੇ ਅਧਿਆਪਕਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਆਪਕਾਂ ਦੇ ਨਾਲ ਗੱਲਬਾਤ ਕਰਕੇ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਿਆ ਤੇ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਸਬੰਧੀ ਯਕੀਨ ਵੀ ਦਿਵਾਇਆ। ਸਕੂਲ ਸਿੱਖਿਆ ਵਿਭਾਗ ਤੇ ਸਰਕਾਰ ਦਾ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਪ੍ਰਬੰਧ ਕਰਨ ਲਈ ਧੰਨਵਾਦ ਵੀ ਕੀਤਾ।