ਮੁਫਤ ਮੈਡੀਕਲ ਜਾਂਚ ਕੈਂਪ ਦਾ 106 ਮਰੀਜ਼ਾਂ ਨੇ ਲਿਆ ਲਾਹਾ
ਸੁਸਾਇਟੀ ਵੱਲੋ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Sun, 08 Feb 2026 04:28 PM (IST)
Updated Date: Mon, 09 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਦੁਆਰਾ ਆਯੂਸ ਕੈਂ ਵਿਭਾਗ ਬਠਿੰਡਾ ਦੇ ਸਹਿਯੋਗ ਸਦਕਾ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ, ਦਾਣਾ ਮੰਡੀ ਰੋਡ ਵਿਖੇ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਮਾਹਿਰ ਡਾਕਟਰਾਂ ਦੀ ਟੀਮ ਡਾ. ਜਸਪ੍ਰੀਤ ਕੌਰ, ਡਾ. ਸੁਲਵਿੰਦਰ ਕੌਰ, ਡਾ. ਪਰਮਜੀਤ ਕੌਰ, ਸਮੂਹ ਸਟਾਫ ਵੱਲੋਂ ਅਲੱਗ-ਅਲੱਗ ਬਿਮਾਰੀਆਂ ਦਾ ਚੈਕਅੱਪ ਕਰਕੇ 106 ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਮੁੱਖ ਮਹਿਮਾਨ ਅਮਰੀਕ ਸਿੰਘ ਢਾਬੇ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਸਰਪ੍ਰਸਤ ਤਰਲੋਚਨ ਸਿੰਘ ਸੇਠੀ, ਪ੍ਰਧਾਨ ਅਵਤਾਰ ਸਿੰਘ ਗੋਗ, ਜੋਗਿੰਦਰ ਸਿੰਘ ਲੈਕਚਰਾਰ, ਜਸਵਿੰਦਰ ਕੌਰ ਮੈਡਮ, ਸ਼ਸੀ ਸਿੱਕਾ ਮੈਡਮ, ਚਿਮਨ ਸਿੰਘ ਬੱਗਾ, ਜੋਗਿੰਦਰ ਸਿੰਘ ਸੇਵਾਦਾਰ, ਦਰਸ਼ਨ ਸਿੰਘ, ਕੇਵਲ ਸਮੀਰੀਆ, ਰਵੀ ਬਾਂਸ਼ਲ, ਗੁਰਪ੍ਰੀਤ ਸਿੰਘ ਪੂਹਲਾ, ਗੁਰਚਰਨ ਸਿੰਘ ਗੋਬਿੰਦਪੁਰਾ, ਤਰਸ਼ੇਮ ਸਿੰਘ ਡਰਾਇਵਰ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ।