ਹਰ ਖੇਤ ਨੂੰ ਨਹਿਰੀ ਪਾਣੀ ਯੋਜਨਾ ਲੋਕਾਂ ਲਈ ਬਣੀ ਵਰਦਾਨ
ਸਰਕਾਰ ਵੱਲੋਂ ਚਲਾਈ “ਹਰ ਖੇਤ ਨੂੰ ਨਹਿਰੀ ਪਾਣੀ” ਯੋਜਨਾ ਭਾਗੂ ਵਾਸੀਆਂ ਲਈ ਵਰਦਾਨ ਸਾਬਤ ਹੋਈ
Publish Date: Sat, 07 Feb 2026 06:58 PM (IST)
Updated Date: Sun, 08 Feb 2026 04:09 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੂ ਲਗਭੱਗ ਇਕ ਦਹਾਕੇ ਤੋਂ ਨਹਿਰੀ ਪਾਣੀ ਨੂੰ ਤਰਸ ਰਿਹਾ ਸੀ। ਪਿੰਡ ਭਾਗੂ ਦੇ ਰਕਬੇ ਨੂੰ ਸਿੰਚਾਈ ਲਈ ਬਠਿੰਡਾ ਰਜਬਾਹੇ ਤੋਂ ਦੋ ਮੋਘੇ ਲੱਗੇ ਹੋਏ ਹਨ। ਇਹ ਮੋਘੇ ਬਠਿੰਡਾ ਛਾਉਣੀ ਦੇ ਖੇਤਰ ਵਿੱਚੋਂ ਲੰਘ ਕੇ ਭਾਗੂ ਪਿੰਡ ਦੀ ਜ਼ਮੀਨ ਵਿੱਚ ਪਹੁੰਚਦੇ ਹਨ ਪਰ ਬਠਿੰਡਾ ਛਾਉਣੀ ਦੀਆਂ ਬੰਦਿਸ਼ਾਂ ਕਾਰਨ ਖਾਲਾਂ ਦੇ ਸਹੀ ਦੇਖਭਾਲ ਨਾ ਹੋਣ ਕਾਰਨ ਨਹਿਰੀ ਖਾਲ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸਨ। ਪਿਛਲੇ ਪੰਜ ਛੇ ਸਾਲਾਂ ਤੋਂ ਤਾਂ ਇਕ ਬੂੰਦ ਵੀ ਨਹਿਰੀ ਪਾਣੀ ਪਿੰਡ ਤਕ ਨਹੀਂ ਪਹੁੰਚ ਸਕਿਆ। ਪਿੰਡ ਵਾਸੀ ਪੀਣ ਲਈ ਵੀ ਧਰਤੀ ਹੇਠਲਾ ਦੂਸ਼ਿਤ ਪਾਣੀ ਵਰਤਣ ਲਈ ਮਜ਼ਬੂਰ ਹੋ ਰਹੇ ਸਨ। ਹੁਣ ਪਰ ਮਾਨ ਸਰਕਾਰ ਵੱਲੋਂ ਚਲਾਈ “ਹਰ ਖੇਤ ਨੂੰ ਨਹਿਰੀ ਪਾਣੀ” ਯੋਜਨਾ ਭਾਗੂ ਵਾਸੀਆਂ ਲਈ ਵਰਦਾਨ ਸਾਬਤ ਹੋਈ ਹੈ। ਪਹਿਲੀਆਂ ਸਰਕਾਰਾਂ ਵਿਚ ਨਵੇਂ ਖਾਲ ਬਣਾਉਣ ਲਈ ਕਿਸਾਨਾਂ ਵੱਲੋਂ ਦਸਵਾਂ ਹਿੱਸਾ ਖਰਚਾ ਭਰਨਾ ਪੈਂਦਾ ਸੀ। ਬਠਿੰਡਾ ਛਾਉਣੀ ਕਾਰਨ ਖਾਲਾਂ ਦੀ ਲੰਬਾਈ ਛੇ ਕਿਲੋਮੀਟਰ ਛਾਉਣੀ ਵਿੱਚ ਪੈਣ ਕਾਰਨ ਲਾਗਤ ਬਹੁਤ ਜ਼ਿਆਦਾ ਪੈਣ ਕਾਰਨ ਦਸਵਾਂ ਹਿੱਸਾ ਪਿੰਡ ਵਾਸੀਆਂ ਨੂੰ ਦੇਣਾ ਮੁਸ਼ਕਲ ਸੀ। ਪਰ ਮਾਨ ਸਰਕਾਰ ਕਰਕੇ 100 ਫੀਸਦੀ ਖਰਚਾ ਆਪਣੇ ਕੋਲੋਂ ਕਰਨ ਕਰਕੇ ਪਿੰਡ ਭਾਗੂ ਦੇ ਦੋਵੇਂ ਮੋਘਿਆਂ ਦੇ ਖਾਲ ਬਣਾਉਣ ਦਾ ਕਾਰਜ ਸ਼ੁਰੂ ਹੋਇਆ। ਇਕ ਮੋਘੇ (ਐਲ-17326) ’ਚ ਪਾਈਪਲਾਈਨ ਪਾਉਣ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਤੇ ਹੁਣ ਐਲ-16800 ਮੋਘੇ ਦੇ ਖਾਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਕੰਮ ਲਈ ਪਿੰਡ ਭਾਗੂ ਪਿੰਡ ਦੇ ਕਿਸਾਨ ਤੇ ਨਗਰ ਵਾਸੀ ਮਾਨ ਸਰਕਾਰ ਦੇ ਗੁਣ ਗਾਉਂਦੇ ਫੁੱਲੇ ਨਹੀਂ ਸਮਾ ਰਹੇ। ਇਸ ਕੰਮ ਨੂੰ ਪੂਰਾ ਕਰਨ ਵਿੱਚ ਸਰਪੰਚ ਅਵਤਾਰ ਸਿੰਘ ਕਟਾਰੀਆ ਦੀ ਅਗਵਾਈ ਵਿੱਚ ਗਰਾਮ ਪੰਚਾਇਤ ਤੇ ‘ਆਪ’ ਦੇ ਸਮੂਹ ਅਹੁਦੇਦਾਰਾਂ ਦਾ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਵਿੱਚ ਗੁਰਤੇਜ ਸਿੰਘ ਢਿੱਲੋਂ,ਹਰਦੀਪ ਸਿੰਘ ਮੌਂਟੀ ,ਕੌਰ ਸਿੰਘ ਗਰੇਵਾਲ,ਗੁਰਜੰਟ ਸਿੰਘ, ਬਲਦੇਵ ਸਿੰਘ ਖਾਲਸਾ, ਰੇਸ਼ਮ ਸਿੰਘ ਰਮਾਣਾ, ਸੁਖਮੰਦਰ ਸਿੰਘ ਬਿੰਦਰ ਖਾਲਸਾ ਦਾ ਵਿਸ਼ੇਸ਼ ਯੋਗਦਾਨ ਰਿਹਾ।