ਸੀਐੱਮ ਦੀ ਯੋਗਸ਼ਾਲਾ ਤਹਿਤ ਮਹਿਲਾਵਾਂ ਕਰ ਰਹੀਆਂ ਯੋਗ
ਮੁੱਖ ਮੰਤਰੀ ਦੀ ਮੁਫਤ ਯੋਗਸ਼ਾਲਾ ਦਾ ਮਹਿਲਾਵਾਂ ਲੈ ਰਹੀਆਂ ਲਾਭ
Publish Date: Sat, 07 Feb 2026 06:54 PM (IST)
Updated Date: Sun, 08 Feb 2026 04:09 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੂਬੇ ਦੇ ਲੋਕਾਂ ਨੂੰ ਨਿਰੋਗ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਅਰੰਭ ਕੀਤੀ ਗਈ ਮੁੱਖ ਮੰਤਰੀ ਯੋਗਸਾਲਾਦਾ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਉਪਰ ਮਹਿਲਾਵਾਂ ਆਦਿ ਵਲੋਂ ਖੂਬ ਅਨੰਦ ਮਾਣ ਰਹੀਆਂ ਹਨ। ਸਥਾਨਕ ਸ਼ਹਿਰ ਵਿਖੇ ਤਾਇਨਾਤ ਸੀਐਮ ਦੀ ਯੋਗਸਾਲਾ ਦੇ ਇੰਚਾਰਜ ਮੈਡਮ ਖੁਸਪ੍ਰੀਤ ਕੌਰ ਵਲੋਂ ਸ਼ਹਿਰ ਅੰਦਰ ਵੱਖ ਵੱਖ ਛੇ ਥਾਵਾਂ ਸਵੇਰੇ 8:10 ਤੋਂ 9:10 ਤਕ ਡਾ. ਨਿਰਮਲ ਸਿੰਘ ਹਸਪਤਾਲ ਦੀ ਪਿਛਲੀ ਗਲੀ ਵਿਖੇ, ਸਵੇਰੇ 9:50 ਤੋਂ 10:50 ਵਜੇ ਤਕ ਭਗਤਾ ਪੱਤੀ, ਨੇੜੇ ਭੂਤਾਂ ਵਾਲਾ ਖੂਹ ਵਿਖੇ, 11 ਵਜੇ ਤੋਂ 12 ਵਜੇ ਤਕ ਖਾਨਾਪੱਤੀ ਸੁਸਾਇਟੀ ਵਾਲੀ ਗਲੀ ਵਿਖੇ, ਦੁਪਹਿਰ 12:10 ਤੋਂ 01:10 ਵਜੇ ਤਕ ਬਾਜਾਖਾਨਾ ਰੋਡ ਬਾਬਾ ਵਿਸ਼ਵਕਰਮਾ ਜੀ ਗੁਰਦੁਆਰਾ ਸਾਹਿਬ ਵਿਖੇ, ਦੁਪਹਿਰੇ 2 ਵਜੇ ਤੋਂ 3 ਵਜੇ ਤਕ ਚੇਅਰਮੈਨ ਕਲੋਨੀ, ਅਗਰਵਾਲ ਧਰਮਸਾਲਾ ਵਿਖੇ, ਸ਼ਾਮ 4 ਵਜੇ ਤੋਂ 5 ਵਜੇ ਤਕ ਬਰਨਾਲਾ ਰੋਡ ਨੇੜੇ ਗੁਰੂ ਰਵਿਦਾਸ ਧਰਮਸ਼ਾਲਾ ਨੇੜੇ ਯੋਗ ਆਸ਼ਣ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਇੰਚਾਰਜ ਖੁਸ਼ਪ੍ਰੀਤ ਕੌਰ ਨੇ ਦੱਸਿਆਂ ਕਿ ਯੋਗਾ ਕਰਨਨਾਲ ਜਿਥੇ ਸਰੀਰ ਨਿਰੋਗ ਰਹਿੰਦਾ ਹੈ, ਉਥੇ ਸਰੀਰ ਹਮੇਸ਼ਾ ਫੁਰਤੀਲਾ ਵੀ ਰਹਿੰਦਾ ਹੈ। ਯੋਗਾ ਨਾਲ ਮਨੁੱਖੀ ਸਰੀਰ ਦਾ ਤਣਾਅ ਘੱਟਦਾ ਹੈ ਅਤੇ ਸਰੀਰ ਦਿਨ ਭਰ ਫੁੱਲਾਂ ਵਾਂਗ ਖਿੱੜਿਆਂ, ਚੁਸਤ ਅਤੇ ਫੁਰਤੀਲਾ ਨਜਰ ਆਉਂਦਾ ਹੈ। ਲਗਾਤਾਰ ਯੋਗਾ ਕਰਨ ਵਾਲੇ ਅਨੇਕਾਂ ਲੋਕਾਂ ਨੇ ਬਿਮਾਰੀਆਂ ਤੋਂ ਰਾਹਤ ਪਾਈ ਹੈ। ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ ਅੰਦਰ ਖੋਲੇ ਸੀਐਮ ਦੀ ਯੋਗਸ਼ਾਲਾ ਵਿਚ ਮਾਹਿਰ ਯੋਗਾ ਟ੍ਰੇਨਰਾਂ ਵਲੋਂ ਬਿਲਕੁਲ ਮੁਫਤ ਯੋਗਾ ਦੇ ਵੱਖ ਵੱਖ ਆਸਨ ਕਰਵਾਏ ਜਾ ਰਹੇ ਹਨ। ਸ਼ਹਿਰ ਦੇ ਪਿਛਲੇ ਲੰਮੇ ਸਮੇਂ ਤੋਂ ਸੀਐਮ ਦੀ ਯੋਗਸ਼ਾਲਾ ਨਾਲ ਜੁੜ ਕੇ ਯੋਗਾ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਯੋਗਸ਼ਾਲਾ ਵਿਚ ਪਹੁੰਚ ਕੇ ਯੋਗ ਦਾ ਲਾਭ ਲੈਣ ਦੀ ਅਪੀਲ ਕੀਤੀ।