ਮਾਤਾ ਸੁੰਦਰੀ ਸਕੂਲ ਦਾ 'ਵਿਗਾਸ' ਮੈਗਜ਼ੀਨ ਰਿਲੀਜ਼
ਮਾਤਾ ਸੁੰਦਰੀ ਪਬਲਿਕ ਸਕੂਲ ਦਾ ' ਵਿਗਾਸ ' ਮੈਗਜੀਨ ਰਿਲੀਜ਼
Publish Date: Fri, 06 Feb 2026 07:55 PM (IST)
Updated Date: Sat, 07 Feb 2026 04:09 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ : ਕੋਟਫੱਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਸਕੂਲ ਦਾ ਤੀਜਾ ਮੈਗਜ਼ੀਨ ਵਿਗਾਸ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਪੰਜਾਬੀ ਅਧਿਆਪਕਾ ਪਰਮਜੀਤ ਕੌਰ ਢਿੱਲੋਂ, ਸਹਿ ਸੰਪਾਦਕ ਅੰਗਰੇਜ਼ੀ ਅਧਿਆਪਕਾ ਜਸਪ੍ਰੀਤ ਕੌਰ, ਹਿੰਦੀ ਅਧਿਆਪਕਾ ਮਨਜਿੰਦਰ ਕੌਰ ਤੇ ਧਾਰਮਿਕ ਸਿੱਖਿਆ ਅਧਿਆਪਕ ਡਾ. ਸਿਮਰਜੀਤ ਕੌਰ ਆਦਿ ਹਨ। ਇਹ ਮੈਗਜ਼ੀਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਗੁਰਿਆਈ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਮੈਗਜ਼ੀਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਮੈਗਜ਼ੀਨ ’ਚ ਵਿਦਿਆਰਥੀਆਂ ਦੀਆਂ ਖੁਦ ਦੀਆਂ ਲਿਖਤਾਂ ਮੈਗਜ਼ੀਨ ਵਿਚ ਜਿਉਂ ਦੀ ਤਿਉਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਮੈਗਜੀਨ ਸਕੂਲ ਦੇ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ’ਤੇ ਈ ਮੈਗਜ਼ੀਨ ਦੇ ਰੂਪ ਵਿਚ ਵੀ ਇੰਟਰਨੈਟ ’ਤੇ ਉਪਲੱਬਧ ਹੋਵੇਗਾ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਮੁੱਖ ਸੰਪਾਦਕ, ਸਹਿ -ਸੰਪਾਦਕ ,ਸਮੁੱਚੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।