ਬਠਿੰਡਾ ਵਿਖੇ ਬਣਾਈ ਜਾਵੇਗੀ 'ਡੌਗ ਸੈਂਚੁਰੀ
ਬਠਿੰਡਾ ਵਿਖੇ ਬਣਾਈ ਜਾਵੇਗੀ 'ਡੌਗ ਸੈਂਚੁਰੀ
Publish Date: Fri, 06 Feb 2026 07:25 PM (IST)
Updated Date: Sat, 07 Feb 2026 04:08 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੀ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਵਿਚ ਡੌਗ ਸੈਂਚੁਰੀ ਦੀ ਉਸਾਰੀ ਕੀਤੀ ਜਾਣੀ ਹੈ। ਜਿਸ ਤਹਿਤ
ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਨੂੰ ਘਟਾਉਣ ਤੇ ਆਵਾਰਾ ਕੁੱਤਿਆਂ ਲਈ ਢੁੱਕਵੀਂ ਦੇਖਭਾਲ, ਆਸਰਾ ਅਤੇ ਇਲਾਜ ਨੂੰ ਯਕੀਨੀ ਬਣਾਉਣ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਗੱਲ ਦਾ ਪ੍ਰਗਟਾਵਾ ਡੌਗ ਸੈਂਚੁਰੀ ਦੀ ਉਸਾਰੀ ਸਬੰਧੀ ਬੁਲਾਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਵਾਰਾ ਕੁੱਤਿਆਂ ਦੇ ਪ੍ਰਬੰਧਨ ਅਤੇ ਭਲਾਈ ਸੰਬੰਧੀ 'ਡੌਗ ਸੈਂਚੁਰੀ' ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਸਾਰੀ ਲਈ ਢੁੱਕਵੀਂ ਥਾਂ ਦੀ ਭਾਲ ਕੀਤੀ ਜਾ ਰਹੀ ਹੈ। ਥਾਂ ਮੁਕੱਰਰ ਕਰਕੇ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਇਹ ਕੰਮ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾ ਸਕੇ। ਨਾਲ ਹੀ ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਹਿਦਾਇਤ ਕੀਤੀ ਕਿ ਉਹ ਡੌਗ ਸੈਂਚੁਰੀ ਦੀ ਉਸਾਰੀ ਸਬੰਧੀ ਨਕਸ਼ਾ ਅਤੇ ਅਨੁਮਾਨਤ ਖਰਚਾ ਤਿਆਰ ਕਰ ਲੈਣ। ਡੀਸੀ ਨੇ ਹਿਦਾਇਤ ਕੀਤੀ ਕਿ ਇਮਾਰਤ ਦਾ ਨਕਸ਼ਾ ਸਰਕਾਰ ਦੇ ਮਾਪਦੰਡਾਂ ਅਨੁਸਾਰ ਹੋਵੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅਭਿਨਵ ਗੋਇਲ, ਮੁੱਖ ਸੈਨਟਰੀ ਇੰਸਪੈਕਟਰ ਸੰਦੀਪ ਕਟਾਰੀਆ, ਪਸ਼ੂ ਪਾਲਣ ਵਿਭਾਗ ਤੋਂ ਡਾ ਚਮਨ ਦੀਪ ਕੌਰ, ਕਾਰਜਕਾਰੀ ਇੰਜੀਨਿਅਰ ਲੋਕ ਨਿਰਮਾਣ ਵਿਭਾਗ ਮੋਹਿਤ ਕਾਂਸਲ, ਜ਼ਿਲ੍ਹਾ ਸਿੱਖਿਆ ਅਫਸਰ (ਸੈ) ਦਵਿੰਦਰਪਾਲ ਸਿੰਘ ਅਤੇ ਹੋਰ ਅਫਸਰ ਹਾਜ਼ਰ ਸਨ।