ਹਰੇ ਕ੍ਰਿਸ਼ਨਾ ਵੈਲਫੇਅਰ ਕਲੱਬ ਵੱਲੋਂ ਪ੍ਰਿੰਸੀਪਲ ਸਨਮਾਨਿਤ
ਹਰੇ ਕ੍ਰਿਸ਼ਨਾ ਵੈਲਫੇਅਰ ਕਲੱਬ ਨੇ ਨਵੇਂ ਪ੍ਰਿੰਸੀਪਲ ਦਾ ਸਨਮਾਨ ਕੀਤਾ
Publish Date: Fri, 06 Feb 2026 06:18 PM (IST)
Updated Date: Sat, 07 Feb 2026 04:05 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣਰਾਮਾਂ ਮੰਡੀ ਹਰੇ ਕ੍ਰਿਸ਼ਨਾ ਵੈਲਫੇਅਰ ਕਲੱਬ ਰਾਮਾਂ ਵੱਲੋਂ ਹਿੰਦੂ ਹਾਈ ਸਕੂਲ ਦੇ ਨਵ-ਨਿਯੁਕਤ ਪ੍ਰਿੰਸੀਪਲ ਯਾਦਵਿੰਦਰ ਸਿੰਘ ਦਾ ਸ਼ਾਨੋ-ਸ਼ੌਕਤ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਡਾ. ਸੋਹਣ ਲਾਲ ਕਲਿਆਣੀ, ਸੁਖਦੇਵ ਸਿੰਘ (ਟੇਲਰ ਮਾਸਟਰ), ਸੌਰਵ ਸਿੰਗਲਾ, ਸਤੀਸ਼ ਗੋਇਲ, ਰਾਕੇਸ਼ ਮਹਾਜਨ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਸਮਾਗਮ ਦੌਰਾਨ ਸਿੱਖਿਆ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਪਤਵੰਤਿਆਂ ਦੀ ਵੱਡੀ ਹਾਜ਼ਰੀ ਰਹੀ। ਕਲੱਬ ਦੇ ਪ੍ਰਧਾਨ ਡਾ. ਸੋਹਣ ਲਾਲ ਕਲਿਆਣੀ ਨੇ ਵਿਸ਼ਵਾਸ ਜਤਾਇਆ ਕਿ ਪ੍ਰਿੰਸੀਪਲ ਯਾਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਇਹ ਸਮਾਗਮ ਰਾਮਾਂ ਖੇਤਰ ਲਈ ਮਾਣ ਅਤੇ ਗੌਰਵ ਦਾ ਪ੍ਰਤੀਕ ਬਣਿਆ।