ਰਣਦੀਪ ਸਿੰਘ ਸੂਬਾ ਜਨਰਲ ਸਕੱਤਰ ਲਈ ਚੋਣ ਮੈਦਾਨ ’ਚ
ਰਣਦੀਪ ਸਿੰਘ ਸੂਬਾ ਜਨਰਲ ਸਕੱਤਰ ਲਈ ਚੋਣ ਮੈਦਾਨ ’ਚ
Publish Date: Fri, 06 Feb 2026 05:24 PM (IST)
Updated Date: Sat, 07 Feb 2026 04:05 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪੰਜਾਬ ਅੰਦਰ ਹੋਣ ਜਾ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਰਣਦੀਪ ਸਿੰਘ ਉਮੀਦਵਾਰ ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ ਦੇ ਪਦ ਲਈ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦੀ ਸੋਚ ਸਭ ਦੀ ਸੇਵਾ, ਸਭ ਦਾ ਮਾਣ, ਸਭ ਨਾਲ ਰਿਸ਼ਤਾ, ਸਭ ਨਾਲ ਪਹਿਚਾਣ ਦੀ ਰਾਜਨੀਤੀ ਤੋਂ ਯੂਥ ਕਾਂਗਰਸ ਤਕ ਉਨ੍ਹਾਂ ਦਾ ਸਫਰ ਉਨ੍ਹਾਂ ਦੀ ਸੰਗਠਨਿਕ ਸੋਚ ਅਤੇ ਲੀਡਰਸ਼ਿਪ ਨੂੰ ਦਰਸਾਉਂਦੀ ਹੈ। ਰਣਦੀਪ ਸਿੰਘ ਦਾ ਸਿਆਸੀ ਪਿਛੋਕੜ ਮੌੜ ਹਲਕੇ ਤੋਂ ਸਭ ਤੋਂ ਪੁਰਾਣੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਗੋਰਾ ਦੇ ਸਪੁੱਤਰ ਹਨ। ਯੂਥ ਕਾਂਗਰਸ ਦੀਆਂ ਚੋਣਾਂ ਸਬੰਧੀ ਰਣਦੀਪ ਸਿੰਘ ਨੇ ਦੱਸਦਿਆਂ ਕਿਹਾ ਕਿ ਇਹ ਚੋਣਾਂ ਵਿਧਾਨ ਸਭਾ ਚੋਣਾਂ ਵਿੱਚ ਕਾਮਯਾਬੀ ਲਈ ਯੂਥ ਕਾਂਗਰਸ ਦੇ ਆਗੂਆਂ ਦੀ ਭੂਮਿਕਾ ਨਿਰਧਾਰਤ ਕਰੇਗੀ। ਜ਼ਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਜੋੜਨਾ, ਘਰ ਘਰ ਪਾਰਟੀ ਦੀ ਨੀਤੀਆਂ ਪਹੁੰਚਾਉਣਾ ਹੋਵੇਗਾ।