ਪਿੰਡ ਸੇਖੂ ਵਿਖੇ ਸਰਪੰਚ ਦੀ ਅਗਵਾਈ ਹੇਠ ਲਾਏ ਬੂਟੇ
ਪਿੰਡ ਸੇਖੂ ਵਿਚ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਹੇਠ ਲਈ ਲਗਾਏ ਬੂਟੇ
Publish Date: Fri, 06 Feb 2026 05:22 PM (IST)
Updated Date: Sat, 07 Feb 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਪਿੰਡ ਸੇਖੂ ਵਿੱਚ ਸਰਪੰਚ ਨਿਰਮਲ ਸਿੰਘ ਵੱਲੋਂ ਹਰਿਆਲੀ ਵਧਾਉਣ ਅਤੇ ਵਾਤਾਵਰਣ ਦੀ ਰੱਖਿਆ ਲਈ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਅੱਜ ਜਦੋਂ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਕੁਦਰਤੀ ਸੰਤੁਲਨ ਦੇ ਵਿਗਾੜ ਵਰਗੀਆਂ ਸਮੱਸਿਆਵਾਂ ਮਨੁੱਖਤਾ ਸਾਹਮਣੇ ਵੱਡੀ ਚੁਣੌਤੀ ਬਣ ਚੁੱਕੀਆਂ ਹਨ, ਉਸ ਵੇਲੇ ਇਹ ਜਿਹਾ ਕਦਮ ਭਵਿੱਖੀ ਪੀੜ੍ਹੀਆਂ ਲਈ ਇਕ ਹਰਾ-ਭਰਾ ਅਤੇ ਸੁਰੱਖਿਅਤ ਭਵਿੱਖ ਬਣਾਉਣ ਵੱਲ ਮਜ਼ਬੂਤ ਪੈਰ ਹੈ। ਇਸ ਮੁਹਿੰਮ ਰਾਹੀਂ ਪਿੰਡ ਵਿੱਚ ਬੂਟੇ ਲਗਾ ਕੇ ਨਾ ਸਿਰਫ਼ ਹਰੇ-ਭਰੇ ਮਾਹੌਲ ਦੀ ਨੀਂਹ ਰੱਖੀ ਗਈ ਹੈ, ਸਗੋਂ ਪਿੰਡ ਵਾਸੀਆਂ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਾਉਣ ਦਾ ਵੀ ਉਤਮ ਕੰਮ ਕੀਤਾ ਗਿਆ ਹੈ। ਬੂਟੇ ਸਾਫ਼ ਹਵਾ, ਠੰਢਕ, ਛਾਂ ਅਤੇ ਸਿਹਤਮੰਦ ਜੀਵਨ ਦਾ ਸਰੋਤ ਹਨ, ਤੇ ਇਹ ਯਤਨ ਪਿੰਡ ਦੀ ਸੁੰਦਰਤਾ ਨਾਲ-ਨਾਲ ਲੋਕਾਂ ਦੀ ਸਿਹਤ ਲਈ ਵੀ ਵਰਦਾਨ ਸਾਬਤ ਹੋਣਗੇ। ਸਰਪੰਚ ਨਿਰਮਲ ਸਿੰਘ ਕੀਤਾ ਗਿਆ ਇਹ ਯਤਨ ਹੋਰ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਲਈ ਪ੍ਰੇਰਣਾ ਸਰੋਤ ਹੈ।