ਬਿੱਟੂ ’ਤੇ ਕੀਤੀ ਟਿੱਪਣੀ ਨੂੰ ਭਾਜਪਾ ਸਿੱਖ ਕੌਮ ਨਾਲ ਨਾ ਜੋੜੇ : ਗੋਰਾ
ਬਿੱਟੂ ’ਤੇ ਕੀਤੀ ਨਿੱਜੀ ਟਿੱਪਣੀ ਨੂੰ ਭਾਜਪਾ ਸਿੱਖ ਕੌਮ ਨਾਲ ਨਾਂ ਜੋੜੇ: ਭੁਪਿੰਦਰ ਗੋਰਾ
Publish Date: Fri, 06 Feb 2026 05:18 PM (IST)
Updated Date: Sat, 07 Feb 2026 04:03 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਗਦਾਰ ਦੋਸਤ ਕਹਿਣ ’ਤੇ ਭਾਜਪਾ ਜਾਣ ਬੁੱਝ ਕੇ ਇਸ ਟਿੱਪਣੀ ਨੂੰ ਸਿੱਖ ਕੌਮ ਨਾਲ ਜੋੜ ਕੇ ਸਿਆਸੀ ਲਾਹਾ ਲੈਣਾ ਬੰਦ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੌੜ ਮੰਡੀ ਦੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਗੋਰਾ ਨੇ ਮੌੜ ਮੰਡੀ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇੜੇ ਜਾਣੇ ਜਾਂਦੇ ਰਜਿੰਦਰ ਕੁਮਾਰ ਟੋਨੀ ਕੁੱਬਿਆਂ ਵਾਲੇ ਨਾਲ ਉਨ੍ਹਾਂ ਦੇ ਦਫਤਰ ਵਿਖੇ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਹ ਟਿੱਪਣੀ ਕਿਸੇ ਵੀ ਤਰ੍ਹਾਂ ਸਿੱਖ ਕੌਮ ਖਿਲਾਫ ਨਹੀਂ ਸੀ ਸਗੋਂ ਇਹ ਸਿਆਸੀ ਵਿਵਹਾਰ ਨਾਲ ਜੁੜੀ ਨਿੱਜੀ ਤੌਰ ’ਤੇ ਰਵਨੀਤ ਸਿੰਘ ਬਿੱਟੂ ਲਈ ਵਰਤੀ ਗਈ ਸੀ। ਰਾਹੁਲ ਗਾਂਧੀ ਵੱਲੋਂ ਵਰਤੇ ਗਏ ਸ਼ਬਦਾਂ ਨੂੰ ਭਾਜਪਾ ਜਾਣ-ਬੁੱਝ ਕੇ ਸਿੱਖ ਕੌਮ ਨਾਲ ਜੋੜ ਕੇ ਪੇਸ਼ ਕਰਨਾ ਤੇ ਸਿੱਖ ਕੌਮ ਨੂੰ ਭੜਕਾਉਣਾ ਬਹੁਤ ਹੀ ਮੰਦਭਾਗਾ ਹੈ ਤੇ ਭਾਜਪਾ ਸਿਆਸੀ ਲਾਹਾ ਲੈਣ ਲਈ ਸਿੱਖ ਕੌਮ ਨੂੰ ਭੜਕਾ ਰਹੀ ਹੈ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦਿਆਂ ਤੋਂ ਇਲਾਵਾ ਇਕ ਰੁਪਿਆ ਵੀ ਵਿਕਾਸ ਕੰਮਾਂ ’ਤੇ ਨਹੀਂ ਲਗਾਇਆ। ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੋਏ ਪਏ ਹਨ। ਕਾਂਗਰਸ ਹਮੇਸ਼ਾ ਆਮ ਲੋਕਾਂ ਦੇ ਹੱਕਾਂ ਲਈ ਖੜ੍ਹੀ ਰਹੀ ਹੈ ਤੇ ਅੱਗੇ ਵੀ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੀ ਰਹੇਗੀ। ਹਲਕੇ ਦੇ ਵਿਕਾਸ ਲਈ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਅਤੇ ਸਾਰਿਆਂ ਨੂੰ ਮਿਲ ਕੇ ਹਲਕੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਮੀਟਿੰਗ ’ਚ ਮੌਜੀ ਮਹਿਤਾ, ਰਣਦੀਪ ਸਿੰਘ, ਸੁਰਜੀਤ ਸਿੰਘ ਪਿੱਥੋ, ਕੁਲਵੰਤ ਸਿੰਘ, ਵਿਕਾਸ ਕੁਮਾਰ ਬੋਨੀ ਤੋਂ ਇਲਾਵਾ ਕਈ ਪਾਰਟੀ ਵਰਕਰ ਵੀ ਮੌਜੂਦ ਸਨ।