ਬੀਏ ਦੀ ਵਿਦਿਆਰਥਣ ਮਹਿਕ ਰਹੀ ਅੱਵਲ
ਬੀਏ ਦੀ ਵਿਦਿਆਰਥਣ ਮਹਿਕ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Fri, 06 Feb 2026 04:40 PM (IST)
Updated Date: Sat, 07 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਦੇ ਬੀਏ ਸਮੈਸਟਰ ਚੌਥੇ ਦੇ ਨਤੀਜਿਆਂ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਤੀਜੇ ਅਨੁਸਾਰ ਮਹਿਕ ਨੇ ਪਹਿਲਾ, ਨੇਹਾ ਤਿਵਾੜੀ ਨੇ ਦੂਜਾ ਅਤੇ ਮੋਹਿਤ ਨੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੇ ਮਾਹਿਰਾਂ ਦੀ ਅਗਵਾਈ ਤੇ ਪ੍ਰੇਰਨਾ ਲਈ ਕਾਲਜ ਦੇ ਸਮਰਪਿਤ ਤੇ ਮਿਹਨਤੀ ਫੈਕਲਟੀ ਦਾ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।