ਕਾਲਜ ’ਚ ਵਿਦਿਆਰਥੀ ਉੱਦਮਤਾ ’ਤੇ ਕਰਵਾਇਆ ਭਾਸ਼ਣ
ਡੀਏਵੀ ਕਾਲਜ ਵਿਖੇ ਸਟਾਰਟਅੱਪ ਅਤੇ ਵਿਦਿਆਰਥੀ ਉੱਦਮਤਾ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ
Publish Date: Fri, 06 Feb 2026 04:37 PM (IST)
Updated Date: Sat, 07 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਆਫ਼ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਸਟਾਰਟਅੱਪ ਤੇ ਵਿਦਿਆਰਥੀ ਉੱਦਮਤਾ ਵਿਸ਼ੇ ‘ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪ੍ਰੋ. (ਡਾ.) ਜੈਸ਼ੀਸ਼ ਸੇਠੀ ਪ੍ਰੋਫੈਸਰ, ਐੱਮਐੱਮ ਇੰਸਟੀਚਿਊਟ ਆਫ਼ ਮੈਨੇਜਮੈਂਟ, ਮਹਾਰਿਸ਼ੀ ਮਾਰਕੰਡੇਸ਼ਵਰ ਡੀਮਡ ਯੂਨੀਵਰਸਿਟੀ, ਅੰਬਾਲਾ ਨੇ ਮੁੱਖ ਬੁਲਾਰਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ-ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟਰਾਰ ਡਾ. ਸਤੀਸ਼ ਗਰੋਵਰ ਸਮੇਤ ਹੋਰ ਅਧਿਕਾਰੀਆਂ ਨੇ ਮਹਿਮਾਨ ਦਾ ਬੂਟਾ ਦੇ ਕੇ ਸਵਾਗਤ ਕੀਤਾ। ਆਪਣੇ ਭਾਸ਼ਣ ਦੌਰਾਨ ਪ੍ਰੋ. ਸੇਠੀ ਨੇ ਡੀਪੀਆਈਆਈਟੀ ਸਕੀਮ, ਸਟਾਰਟਅੱਪ ਨੀਤੀਆਂ, ਨਿਵੇਸ਼ ਸਹਾਇਤਾ ਤੇ ਟੈਕਸ ਛੋਟਾਂ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰਿੰਸੀਪਲ ਡਾ. ਸ਼ਰਮਾ ਨੇ ਕਿਹਾ ਕਿ ਅਜਿਹੇ ਭਾਸ਼ਣ ਵਿਦਿਆਰਥੀਆਂ ਨੂੰ ਨੌਕਰੀ ਮੰਗਣ ਵਾਲਿਆਂ ਦੀ ਥਾਂ ਨੌਕਰੀ ਪੈਦਾ ਕਰਨ ਵਾਲੇ ਬਣਨ ਲਈ ਪ੍ਰੇਰਿਤ ਕਰਦੇ ਹਨ। ਸਮਾਗਮ ਦਾ ਸੰਚਾਲਨ ਪ੍ਰੋ. ਮੋਨਿਕਾ ਭਾਟੀਆ ਨੇ ਕੀਤਾ।