ਟੀਕਾਕਰਨ ਦੌਰਾਨ ਸਾਵਧਾਨੀ ਵਰਤਣ ਲਈ ਕੀਤਾ ਜਾਗਰੂਕ
ਟੀਕਾਕਰਨ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ ਸਬੰਧੀ ਕੀਤੀ ਮੀਟਿੰਗ
Publish Date: Fri, 06 Feb 2026 04:28 PM (IST)
Updated Date: Sat, 07 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਟੀਕਾਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਔਕੜ ਨੂੰ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਗਠਿਤ ਏਐਫਈਆਈ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਾ. ਮੀਨਾਕਸ਼ੀ ਸਿੰਗਲਾ ਵੱਲੋਂ ਟੀਕਾਕਰਨ ਦੌਰਾਨ ਆਉਣ ਵਾਲੀਆਂ ਔਕੜਾਂ ਸਬੰਧੀ ਚਰਚਾ ਤੇ ਹਫ਼ਤਾਵਾਰੀ ਰਿਪੋਰਟ ਯਕੀਨੀ ਬਣਾਉਣ ਲਈ ਹਦਾਇਤ ਕੀਤੀ। ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ ਕਿਸੇ-ਕਿਸੇ ਬੱਚੇ ਨੂੰ ਬੁਖਾਰ, ਉਲਟੀ, ਦਸਤ ਜਾਂ ਕੋਈ ਹੋਰ ਮੁਸ਼ਕਿਲ ਆ ਸਕਦੀ ਹੈ। ਕਈ ਲੋਕਾਂ ਦੀ ਗਲਤ ਧਾਰਨਾ ਹੈ ਕਿ ਇਹ ਮੁਸ਼ਕਲ ਬੱਚੇ ਨੂੰ ਟੀਕਾਕਰਨ ਕਰਕੇ ਆਈ ਹੈ ਪਰ ਇਹ ਜਰੂਰੀ ਨਹੀਂ ਹੈ ਇਸਦਾ ਕਾਰਨ ਕੋਈ ਹੋਰ ਵੀ ਹੋ ਸਕਦਾ ਹੈ ਕਿਉਕਿ ਇਹੀ ਟੀਕਾਕਰਨ ਹੋਰ ਬਹੁਤ ਸਾਰੇ ਬੱਚਿਆਂ ਨੂੰ ਹੋਇਆ ਹੁੰਦਾ ਹੈ ਪਰ ਫਿਰ ਵੀ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ ਸਬੰਧਤ ਏਐੱਨਐੱਮ ਜਾਂ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ ।