ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ
ਅਣਪਛਾਤੇ ਚਾਲਕ ਖਿਲਾਫ ਕੇਸ ਦਰਜ
Publish Date: Thu, 05 Feb 2026 05:30 PM (IST)
Updated Date: Thu, 05 Feb 2026 05:32 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲਾਪ੍ਰਵਾਹੀ ਨਾਲ ਤੇਲ ਵਾਲਾ ਟੈਂਕਰ ਮੋਟਰਸਾਈਕਲ ਵਿੱਚ ਮਾਰਨ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਇਆ ਬਿਆਨਾਂ ਵਿੱਚ ਅੰਗਰੇਜ਼ ਸਿੰਘ ਵਾਸੀ ਪਿੰਡ ਲਾਲੇਆਣਾ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਜਦੋਂ ਪਿੰਡ ਜੱਜਲ ਦੇ ਬੱਸ ਅੱਡਾ ਕੋਲ ਪੁੱਜਾ ਤਾਂ ਲਾਪ੍ਰਵਾਹੀ ਨਾਲ ਚਾਲਕ ਨੇ ਤੇਲ ਵਾਲੀ ਟੈਂਕੀ ਨੂੰ ਮੋਟਰਸਾਈਕਲ ਵਿੱਚ ਮਾਰਿਆ, ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ। ਥਾਣਾ ਰਾਮਾ ਦੇ ਸਹਾਇਕ ਥਾਣੇਦਾਰ ਗਿਆਨ ਚੰਦ ਨੇ ਦੱਸਿਆ ਕਿ ਅਣਪਛਾਤੇ ਟੈਂਕੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।