ਗੁਰੂ ਘਰ ਮੱਥਾ ਟੇਕਣ ਆਈ ਔਰਤ ਦੀ ਚੇਨੀ ਝਪਟੀ
ਗੁਰੂ ਘਰ ਮੱਥਾ ਟੇਕਣ ਆਈ ਔਰਤ ਦੀ ਚੇਨੀ ਲਾਹੀ
Publish Date: Thu, 05 Feb 2026 05:28 PM (IST)
Updated Date: Thu, 05 Feb 2026 05:32 PM (IST)
ਸੀਨੀਅਰ ਸਟਾਫ ਰਿਪੋਰਟਰਠ ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਪਥਰਾਲਾ ਵਿੱਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਔਰਤ ਦੀ ਕਿਸੇ ਨੇ ਵੀ ਗਲ ਵਿੱਚ ਪਾਈ ਚੇਨੀ ਲਾਹ ਲਈ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਅਣਪਛਾਤੇ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸੰਗਤ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰਣਜੀਤ ਸਿੰਘ ਬਾਸੀ ਪਿੰਡ ਖੁੱਡੀਆਂ ਗੁਲਾਬ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ 28 ਜਨਵਰੀ ਨੂੰ ਆਪਣੀ ਪਤਨੀ ਨਾਲ ਗੁਰਦੁਆਰਾ ਸਾਹਿਬ ਗੋਸਾਈਆਣਾ ਸਾਹਿਬ ਪਥਰਾਲਾ ਵਿਖੇ ਮੱਥਾ ਟੇਕਣ ਲਈ ਆਇਆ ਸੀ ਜਿੱਥੇ ਉਸ ਦੀ ਪਤਨੀ ਦੇ ਗਲ ਵਿੱਚ ਪਾਈ ਕਰੀਬ ਦੋ ਤੋਲੇ ਦੀ ਚੇਨੀ ਕਿਸੇ ਅਣਪਛਾਤੇ ਔਰਤ ਨੇ ਚੋਰੀ ਕਰ ਲਈ। ਪੀੜਤ ਨੇ ਦੱਸਿਆ ਕਿ ਚੋਰੀ ਹੋਈ ਸੋਨੇ ਦੀ ਚੇਨੀ ਦੀ ਕੀਮਤ ਕਰੀਬ ਸਵਾ ਲੱਖ ਰੁਪਏ ਬਣਦੀ ਹੈ।