ਡੀਏਵੀ ਕਾਲਜ ’ਚ ਹਵਨ ਯੱਗ ਕਰਵਾਇਆ
ਡੀਏਵੀ ਕਾਲਜ ਵਿਚ ਹਵਨ ਯੱਗ ਕਰਵਾਇਆ
Publish Date: Thu, 05 Feb 2026 04:52 PM (IST)
Updated Date: Thu, 05 Feb 2026 04:53 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਵੱਲੋਂ ਸਰਦ ਰੁੱਤ ਸਮੈਸਟਰ 2026 ਦੀ ਸ਼ੁਰੂਆਤ ਮੌਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਵਨ ਯੱਗ ਕਰਵਾਇਆ ਗਿਆ। ਵੈਦਿਕ ਪਰੰਪਰਾ ਅਨੁਸਾਰ ‘ਸਰਵੇ ਭਵਨਤੁ ਸੁਖਿਨਹ’ ਦੀ ਕਾਮਨਾ ਨਾਲ ਅਗਨੀ ਨੂੰ ਅਹੂਤੀਆਂ ਭੇਟ ਕੀਤੀਆਂ ਗਈਆਂ ਅਤੇ ਮੰਤਰਾਂ ਦਾ ਉਚਾਰਨ ਕੀਤਾ ਗਿਆ। ਇਸ ਸਮਾਗਮ ਦਾ ਪ੍ਰਬੰਧ ਹਿੰਦੀ ਵਿਭਾਗ ਅਤੇ ਕਾਲਜ ਦੇ ਆਰੀਆ ਸਮਾਜ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ। ਪ੍ਰੋ. ਸੰਦੀਪ ਭਾਟੀਆ ਵਾਈਸ ਪ੍ਰਿੰਸੀਪਲ ਅਤੇ ਇਤਿਹਾਸ ਵਿਭਾਗ ਮੁਖੀ ਅਤੇ ਪ੍ਰੋ. ਵਿਕਾਸ ਕਾਟੀਆ ਕਾਮਰਸ ਵਿਭਾਗ ਮੁਖੀ ਨੇ ਯੱਗਮਾਨ ਦੀ ਭੂਮਿਕਾ ਨਿਭਾਈ। ਡਾ. ਕੇਕੇ ਨੌਹਰੀਆ ਅਤੇ ਵਿਮਲ ਗਰਗ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਮੌਕੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਖਜ਼ਾਨਚੀ ਪ੍ਰੋ. ਅਮਨ ਮਲਹੋਤਰਾ ਸਮੇਤ ਸਮੁੱਚੇ ਸਟਾਫ਼ ਨੇ ਹਵਨ ਵਿਚ ਹਿੱਸਾ ਲਿਆ ਅਤੇ ਕਾਲਜ ਦੀ ਤਰੱਕੀ ਤੇ ਵਿਸ਼ਵ ਕਲਿਆਣ ਲਈ ਪ੍ਰਾਰਥਨਾ ਕੀਤੀ। ਫਰਵਰੀ ਮਹੀਨੇ ਵਿਚ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਸਟਾਫ਼ ਮੈਂਬਰਾਂ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਡਾ. ਕੇਕੇ ਨੌਹਰੀਆ ਅਤੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਨੇ ਨਵੇਂ ਸੈਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।