ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਲੈਪਟਾਪ ਵੰਡੇ
ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਲੈਪਟਾਪ ਵੰਡੇ
Publish Date: Thu, 05 Feb 2026 04:45 PM (IST)
Updated Date: Thu, 05 Feb 2026 04:47 PM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ ਰਾਮਾਂ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਿਫਾਇਨਰੀ ਵੱਲੋਂ ਸੈਸ਼ਨ 2024-25 ਦੌਰਾਨ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਅਤੇ ਲੈਪਟਾਪ/ਟੈਬ ਵੰਡੇ ਗਏ। ਇਸ ਉਪਰਾਲੇ ਦਾ ਮਕਸਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੇ ਹੌਸਲੇ ਨੂੰ ਮਜ਼ਬੂਤ ਕਰਨਾ ਸੀ। ਸਕੂਲ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਵਿਚ ਰਾਜਵੀਰ ਕੌਰ (ਪੁੱਤਰੀ ਰਣਜੀਤ ਸਿੰਘ) ਨੂੰ 75 ਹਜ਼ਾਰ ਰੁਪਏ ਅਤੇ ਲੈਪਟਾਪ, ਹਰਪ੍ਰੀਤ ਕੌਰ (ਪੁੱਤਰੀ ਪ੍ਰੇਮ ਕੁਮਾਰ) ਨੂੰ 65 ਹਜ਼ਾਰ ਰੁਪਏ ਅਤੇ ਲੈਪਟਾਪ, ਜਸਪ੍ਰੀਤ ਕੌਰ (ਪੁੱਤਰੀ ਰਾਜਪਾਲ ਸਿੰਘ) ਨੂੰ 55 ਹਜ਼ਾਰ ਰੁਪਏ ਅਤੇ ਲੈਪਟਾਪ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਸਿਮਰਨਜੀਤ ਕੌਰ (ਪੁੱਤਰੀ ਹਰਮੇਸ਼ ਰਾਮ) ਅਤੇ ਪੂਨਮ ਦੇਵੀ (ਪੁੱਤਰੀ ਬਲਵੀਰ ਰਾਮ) ਨੂੰ 40-40 ਹਜ਼ਾਰ ਰੁਪਏ ਦਾ ਵਜ਼ੀਫਾ ਦਿੱਤਾ ਗਿਆ। ਦਸਵੀਂ ਜਮਾਤ ਵਿਚ ਜੈਸਮੀਨ ਕੌਰ (ਪੁੱਤਰੀ ਜਗਸੀਰ ਸਿੰਘ) ਅਤੇ ਜਸਪ੍ਰੀਤ ਕੌਰ (ਪੁੱਤਰੀ ਬਿਕਰਮ ਸਿੰਘ) ਨੂੰ 50-50 ਹਜ਼ਾਰ ਰੁਪਏ ਅਤੇ ਟੈਬ, ਗੁਰਵਿੰਦਰ ਸਿੰਘ (ਪੁੱਤਰ ਅਵਤਾਰ ਸਿੰਘ) ਨੂੰ 40 ਹਜ਼ਾਰ ਰੁਪਏ ਅਤੇ ਟੈਬ, ਜਦਕਿ ਕਮਲਜੀਤ ਕੌਰ (ਪੁੱਤਰੀ ਗੁਰਦੀਪ ਸਿੰਘ) ਨੂੰ 30 ਹਜ਼ਾਰ ਰੁਪਏ ਦਾ ਵਜ਼ੀਫਾ ਪ੍ਰਦਾਨ ਕੀਤਾ ਗਿਆ। ਇਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਉੱਚ ਅਧਿਕਾਰੀ ਵਿਸ਼ਣੂ ਮੋਹਣ ਪ੍ਰਸ਼ਾਦ ਅਤੇ ਅਦਿੱਤਿਆ ਰਹੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਬਲਜਿੰਦਰ ਕੌਰ ਵੱਲੋਂ ਰਿਫਾਇਨਰੀ ਪ੍ਰਬੰਧਨ ਦਾ ਧੰਨਵਾਦ ਕੀਤਾ ਗਿਆ ਅਤੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ ਗਈ।