ਹਰਗੋਬਿੰਦ ਸਕੂਲ ’ਚ ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ
ਹਰਗੋਬਿੰਦ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ
Publish Date: Thu, 05 Feb 2026 04:43 PM (IST)
Updated Date: Thu, 05 Feb 2026 04:47 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਚ ਕੈਂਸਰ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਕੈਂਸਰ ਸਬੰਧਿਤ ਭਾਸ਼ਣ ਅਤੇ ਨਾਟਕ ਪੇਸ਼ ਕੀਤੇ। ਇਸ ਮੌਕੇ ਅਧਿਆਪਕਾ ਸਵਰਨਜੀਤ ਕੌਰ ਨੇ ਬੱਚਿਆਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਜਾਣੂ ਕਰਵਾਉਦਿਆਂ ਉਨ੍ਹਾਂ ਨੂੰ ਇਸ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਚ 2023 ਵਿਚ 15 ਲੱਖ ਨਵੇਂ ਕੈਂਸਰ ਮਰੀਜ਼ਾਂ ਅਤੇ 12 ਲੱਖ ਕੈਂਸਰ ਪੀੜਤਾਂ ਦੀ ਮੌਤ ਦੀ ਰਿਪੋਰਟ ਆਈ। ਇਸ ਮੌਕੇ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਬੱਚਿਆਂ ਨੂੰ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਆ। ਇਸ ਮੌਕੇ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।