ਟੀਬੀ ਮਰੀਜ਼ਾਂ ਦੀ ਸਕ੍ਰੀਨਿੰਗ ਲਈ ਕੈਂਪ ਲਾਇਆ
ਟੀਬੀ ਮਰੀਜ਼ਾਂ ਦੀ ਸਕਰੀਨਿੰਗ ਲਈ ਕੈਂਪ ਲਾਇਆ
Publish Date: Thu, 05 Feb 2026 04:37 PM (IST)
Updated Date: Thu, 05 Feb 2026 04:41 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਵਿਚ ‘ਟੀਬੀ ਮੁਕਤ ਭਾਰਤ’ ਮੁਹਿੰਮ ਤਹਿਤ ਤਪਦਿਕ ਸਕ੍ਰੀਨਿੰਗ ਕੈਂਪ ਲਾਏ ਗਏ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਹ ਕੈਂਪ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਸਮੇਂ ’ਤੇ ਪਛਾਣ ਅਤੇ ਇਲਾਜ ਨਾਲ ਜੋੜਨ ਲਈ ਹਨ। ਉੱਚ ਜੋਖਮ ਵਾਲੇ ਖੇਤਰਾਂ ਵਿਚ ਸਪੁਟਮ ਟੈਸਟ ਅਤੇ ਐਕਸ-ਰੇ ਸਹੂਲਤ ਉਪਲਬਧ ਹਨ। ਮਰੀਜ਼ਾਂ ਨੂੰ ਨਿਕਸ਼ੈ ਪੋਸ਼ਣ ਯੋਜਨਾ ਤਹਿਤ ਇਲਾਜ ਦੇ ਨਾਲ ਪੋਸ਼ਣ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਅਧੀਨ ਵੱਖ-ਵੱਖ ਖੇਤਰਾਂ ਵਿਚ ਲੱਗਣ ਵਾਲੇ ਸਕ੍ਰੀਨਿੰਗ ਕੈਂਪਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ 6 ਫਰਵਰੀ ਨੂੰ ਅਹਾਤਾ ਨਿਆਜ ਮੁਹੰਮਦ, 7 ਫਰਵਰੀ ਨੂੰ ਗੁਰਦੁਆਰਾ ਸਾਹਿਬ ਨਾਨਕਵਾੜੀ ਬੱਲਾ ਰਾਮ ਨਗਰ ਵਿਖੇ ਲਾਏ ਜਾਣਗੇ। ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸਿਹਤ ਸੁਪਰਵਾਈਜ਼ਰ ਸਰਬਜੀਤ ਕੌਰ ਨੇ ਟੀਬੀ ਦੇ ਲੱਛਣ, ਫੈਲਣ ਕਾਰਨ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ 2 ਹਫ਼ਤੇ ਤੋਂ ਵੱਧ ਖੰਘ ਹੋਵੇ ਤਾਂ ਜਲਦੀ ਸਿਹਤ ਕੇਂਦਰ ’ਤੇ ਜਾਂਚ ਕਰਵਾਉਣ।