ਡਾ. ਹਰਮੀਤ ਕੌਰ ਦੀ ਕਿਤਾਬ ਬਿਲਡਿੰਗ ਦਿ ਸੈਲਫ ਰਿਲੀਜ਼
ਡਾ. ਹਰਮੀਤ ਕੌਰ ਦੀ ਕਿਤਾਬ “ਬਿਲਡਿੰਗ ਦਾ ਸੈਲਫ” ਰਿਲੀਜ਼
Publish Date: Wed, 04 Feb 2026 07:07 PM (IST)
Updated Date: Thu, 05 Feb 2026 04:08 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਜੀਕੇਯੂ ਦੇ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਵਿਦਿਆਰਥੀਆਂ ਦੇ ਵਿਅਕਤੀਤੱਵ ਨਿਖਾਰ ਅਤੇ ਸਰਵਪੱਖੀ ਵਿਕਾਸ ਦਾ ਮਾਰਗ ਦਰਸ਼ਨ ਕਰਦੀ ਡਾ. ਹਰਮੀਤ ਕੌਰ, ਐਡਵੋਕੇਟ ਆਕਾਸ਼ਦੀਪ ਗਰਗ ਤੇ ਸਾਥੀਆਂ ਦੀ ਲਿਖੀ ਕਿਤਾਬ “ਬਿਲਡਿੰਗ ਦਾ ਸੈਲਫ” ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ’ਚ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ. ਵਿਕਾਸ ਗੁਪਤਾ ਡਿਪਟੀ ਡਾਇਰੈਕਟਰ ਸੈਂਟਰ ਫਾਰ ਡਿਸਟੈਂਸ ਐਂਡ ਆਨ ਲਾਈਨ ਐਜੂਕੇਸ਼ਨ ਤੇ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਹਾਜ਼ਰ ਸਨ। ਕਿਤਾਬ ਰਿਲੀਜ਼ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਕਿਤਾਬ ਦੇ ਲੇਖਕਾਂ ਨੂੰ ਵਧਾਈ ਦਿੱਤੀ। ਲੇਖਿਕਾ ਡਾ. ਕੌਰ ਨੇ ਦੱਸਿਆ ਕਿ ਕਿਤਾਬ ਨੌਜਵਾਨ ਵਰਗ ਦੇ ਸ੍ਵੈ-ਵਿਸ਼ਵਾਸ ਵਿਚ ਵਾਧਾ ਕਰਦੀ ਹੈ, ਜਿਸ ਸਦਕਾ ਉਹ ਇੰਟਰਵਿਊ ਲਈ ਵਧੀਆ ਤਿਆਰੀ ਕਰ ਸਕਦੇ ਹਨ। ਨਵੇਂ ਸਟਾਰਟ ਅੱਪ ਸ਼ੁਰੂ ਕਰਨ ਲਈ ਇਹ ਕਿਤਾਬ ਟੀਮ ਭਾਵਨਾ ਅਤੇ ਗੱਲਬਾਤ ਕਰਨ ਦੀ ਕਲਾ ਵਿਚ ਨਿਖਾਰ ਲਿਆਉਂਦੀ ਹੈ। ਉਨ੍ਹਾਂ ਕਿਤਾਬ ਵਿਚ ਅਗਵਾਈ ਦੇ ਵਿਸ਼ੇ ‘ਤੇ ਵਿਸ਼ੇਸ਼ ਜਾਣਕਾਰੀ ਦਾ ਜ਼ਿਕਰ ਕੀਤਾ ਹੈ। ਇਸ ਮੌਕੇ ਡਾ. ਗੁਪਤਾ ਨੇ ਲੇਖਕਾਂ ਦੇ ਵੱਖ-ਵੱਖ ਵਿਸ਼ਿਆਂ ਦੇ ਤਜਰਬੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਨੂੰ ਫਰੋਲਦੀ ਹੈ ਤੇ ਚੁਣੌਤੀਆਂ ਦੇ ਹੱਲ ਬਾਰੇ ਸਪੱਸ਼ਟ ਰਾਏ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬ ਦੀ ਭਾਸ਼ਾ ਸਰਲ ਅਤੇ ਮੰਨੋਰੰਜਕ ਹੋਣ ਕਾਰਨ ਪਾਠਕ ਨੂੰ ਆਪਣੇ ਨਾਲ ਜੁੜੇ ਰੱਖਣ ਦੀ ਸਮਰੱਥਾ ਰੱਖਦੀ ਹੈ।