ਟਰੱਸਟ ਨੇ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਨੂੰ ਲੁੜੀਂਦਾ ਸਾਮਾਨ ਭੇਟ
ਟਰੱਸਟ ਨੇ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਨੂੰ ਦਿੱਤਾ ਲੋੜੀਂਦਾ ਸਮਾਨ
Publish Date: Wed, 04 Feb 2026 06:34 PM (IST)
Updated Date: Thu, 05 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਬਠਿੰਡਾ ਦੇ ਡਾਇਰੈਕਟਰ ਡਾ. ਪਰਵਿੰਦਰ ਸਿੰਘ ਸੰਧੂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਡਾ. ਐਸਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਸਪਤਾਲ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ। ਜਿਸ ਵਿਚ 10 ਵੀਲ ਚੇਅਰ, 10 ਸਨਟੈਂਸਰ, 21 ਗੱਦੇ ਅਤੇ 50 ਕੰਬਲ ਸ਼ਾਮਲ ਹਨ। ਅੱਜ ਡਾ. ਇੰਦਰਜੀਤ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਐਡਵਾਂਸ ਕੈਂਸਰ ਕੇਅਰ ਦਾ ਦੌਰਾ ਕੀਤਾ ਅਤੇ ਲੋੜੀਂਦਾ ਸਮਾਨ ਹਸਪਤਾਲ ਦੇ ਪ੍ਰਬੰਧਕਾਂ ਨੂੰ ਸੌਂਪਣ ਦੀ ਰਸਮ ਅਦਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਡਮ ਇੰਦਰਜੀਤ ਕੌਰ ਗਿੱਲ ਨੇ ਦੱਸਿਆ ਕਿ ਡਾ. ਐਸਪੀ ਸਿੰਘ ਓਬਰਾਏ ਵੱਲੋਂ ਕਿਸੇ ਵੀ ਸੰਸਥਾ ਨੂੰ ਲੁੜੀਂਦਾ ਸਾਮਾਨ ਦੇਣ ਲਈ ਕਦੇ ਵੀ ਮਨਾ ਨਹੀਂ ਕੀਤਾ ਜਾਂਦਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਖਾਸੀਅਤ ਇਹ ਹੈ ਕਿ ਇਹ ਟਰੱਸਟ ਕਿਸੇ ਤੋਂ ਦਾਨ ਦੇ ਰੂਪ ’ਚ ਪੈਸਾ ਨਹੀਂ ਲੈਂਦਾ ਅਤੇ ਨਾ ਹੀ ਟਰੱਸਟ ਦੀ ਕੋਈ ਰਸੀਦ ਬੁੱਕ ਛਪੀ ਹੈ। ਇਹ ਸਾਰਾ ਪੈਸਾ ਡਾ. ਐਸਪੀ ਸਿੰਘ ਓਬਰਾਏ ਆਪਣੀ ਨੇਕ ਕਮਾਈ ਦਾ 98 ਪ੍ਰਤੀਸ਼ਤ ਹਿੱਸਾ ਟਰੱਸਟ ਨੂੰ ਦਾਨ ਕਰਦੇ ਹਨ, ਜਿਸ ਨਾਲ ਇਹ ਟਰੱਸਟ ਚਲਦਾ ਹੈ। ਸਮੁੱਚੀ ਬਠਿੰਡਾ ਇਕਾਈ ਦੇ ਮੈਂਬਰ ਅਜਿਹੇ ਨਿਸ਼ਕਾਮ ਸੇਵਾ ਵਾਲੇ ਕੰਮਾਂ ਲਈ ਤਿਆਰ ਰਹਿੰਦੇ ਹਨ। ਇਸ ਮੌਕੇ ਪ੍ਰੋ. ਜਸਵੰਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਪੀਐਸ ਸੰਧੂ ਵੱਲੋਂ ਭੇਜੀ ਗਈ ਇਸ ਲ਼ੋਂੜੀਦੇ ਸਮਾਨ ਦੀ ਐਪਲੀਕੇਸ਼ਨ ਤੁਰੰਤ ਮਨਜ਼ੂਰ ਕਰਵਾ ਕੇ ਸਮੇ ਸਿਰ ਹਸਪਤਾਲ ਨੂੰ ਸਮਾਨ ਭੇਜਿਆ ਗਿਆ ਸੀ। ਜਿਸਨੂੰ ਅੱਜ ਹਸਪਤਾਲ ਪ੍ਰਸ਼ਾਸ਼ਨ ਨੂੰ ਰਸਮੀ ਤੌਰ ’ਤੇ ਸੌਂਪ ਦਿੱਤਾ ਗਿਆ ਹੈ ਤਾਂ ਕਿ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕੇ। ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ ਅਤੇ ਮੈਂਬਰ ਗੁਰਪਿਆਰ ਸਿੰਘ ਹਾਜ਼ਰ ਸਨ। ਰਜਿਸਟਰਾਰ ਮੈਡਮ ਬੁਵਨ ਗੌਤਮ ਨੇ ਡਾ. ਐਸਪੀ ਸਿੰਘ ਓਬਰਾਏ, ਇੰਦਰਜੀਤ ਕੌਰ ਗਿੱਲ, ਪ੍ਰੋ. ਜੇ. ਐਸ. ਬਰਾੜ, ਅਮਰਜੀਤ ਸਿੰਘ ਅਤੇ ਸਮੁੱਚੀ ਬਠਿੰਡਾ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕਰੁਣਾ ਸਿੰਘ, ਮੈਡਮ ਰਣਜੀਤ ਕੌਰ, ਮੈਡਮ ਸੁਖਜੀਤ ਕੌਰ ਅਤੇ ਮੈਡਮ ਅਮਨਪਾਲ ਕੌਰ ਹਾਜ਼ਰ ਸਨ।