- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ ਕਾਲਜ ਵਿਖੇ ਅੰਤਰ-ਸਕੂਲ ਕਲਾ ਮੇਲਾ "ਟੈਲੈਂਟ ਹੰਟ-2026 ਕਰਵਾਇਆ

-ਸ਼ਹੀਦ ਮੇਜਰ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ ਜਿੱਤੀ ਓਵਰਆਲ ਟਰਾਫੀ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਮਾਲਵਾ ਕਾਲਜ ’ਚ ਪ੍ਰਿੰਸੀਪਲ ਡਾ. ਮਨਜੀਤ ਸਿੰਘ ਅਤੇ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਅੰਤਰ-ਸਕੂਲ ਕਲਾ ਮੇਲਾ, "ਟੈਲੈਂਟ ਹੰਟ-2026", ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਮੇਲੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕੇਪੀਐੱਸ. ਬਰਾੜ, ਚੇਅਰਮੈਨ ਰਮਨ ਕੁਮਾਰ ਸਿੰਗਲਾ ਅਤੇ ਉਪ-ਪ੍ਰਧਾਨ ਰਾਕੇਸ਼ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਨੇ ਸ਼ਮਾ ਰੋਸ਼ਨ ਕਰਕੇ ਕੀਤੀ। ਸ਼ਹੀਦ ਮੇਜਰ ਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ ਓਵਰਆਲ ਟਰਾਫੀ ਜਿੱਤੀ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸਾਲ ਅਜਿਹੇ ਰਚਨਾਤਮਕ ਸਮਾਗਮਾਂ ਦਾ ਆਯੋਜਨ ਕਰਦਾ ਹੈ। ਉਨ੍ਹਾਂ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਕੇਪੀਐਸ ਬਰਾੜ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਚੇਅਰਮੈਨ ਰਮਨ ਕੁਮਾਰ ਸਿੰਗਲਾ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਅਤੇ ਰਚਨਾਤਮਕ ਸਰਗਰਮੀਆਂ ਵਿਚ ਸ਼ਾਮਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕਾਲਜ ਦੀ ਸਿਲਵਰ ਜੁਬਲੀ ਦੇ ਮੌਕੇ 'ਤੇ ਪੰਜ ਸਾਲਾਂ ਤੋਂ ਵੱਧ ਸੇਵਾ ਕਰਨ ਵਾਲੇ ਸਟਾਫ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਤੇ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਜਿਊਰੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਰੂਪੁਰਾ ਤੋਂ ਗੁਰਸ਼ਰਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਰਲਜ਼, ਗੋਨਿਆਣਾ ਮੰਡੀ ਤੋਂ ਰਾਜਵਿੰਦਰ ਕੌਰ ਅਤੇ ਰਿਵਾਜ ਕ੍ਰਿਏਸ਼ਨਜ਼, ਬਠਿੰਡਾ ਤੋਂ ਇੰਦਰਪ੍ਰੀਤ ਕੌਰ ਸ਼ਾਮਲ ਸਨ। ਸਟੇਜ ਦਾ ਸੰਚਾਲਨ ਪ੍ਰਿਯੰਕਾ ਅਤੇ ਗਗਨਦੀਪ ਕੌਰ ਨੇ ਕੀਤਾ। ਇਸ ਮੌਕੇ ਮਾਲਵਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਡੀਨ ਰਘਵੀਰ ਚੰਦ ਸ਼ਰਮਾ, ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਅਚਲ ਗਾਂਧੀ, ਆਰਟਸ ਵਿਭਾਗ ਦੇ ਮੁਖੀ ਜਸਵੀਰ ਕੌਰ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਪਤਵੰਤੇ ਮੌਜੂਦ ਸਨ।
ਇਸ ਦੌਰਾਨ ਕਰਵਾਏ ਮੁਕਾਬਲੇ ਦੇ ਨਤੀਜੇ ਇਸ ਤਰ੍ਹਾਂ ਹਨ: ਕੋਰਿਓਗ੍ਰਾਫੀ ਵਿਚ ਪਹਿਲਾ ਸਥਾਨ ਰੌਕ ਰਿਜ ਪਬਲਿਕ ਸਕੂਲ, ਮਹਿਮਾ ਸਰਕਾਰੀ ਸਕੂਲ, ਦੂਜਾ ਸਥਾਨ ਸ਼ਹੀਦ ਮੇਜਰ ਰਵਿੰਦਰ ਸਿੰਘ ਸਰਕਾਰੀ ਸਕੂਲ, ਬਠਿੰਡਾ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਕਲੀਆ ਕਲਾਂ ਨੇ ਹਾਸਲ ਕੀਤਾ। ਇਸੇ ਤਰ੍ਹਾਂ ਕਵਿਤਾ ਪਾਠ ਵਿਚ ਪਹਿਲਾ ਸਥਾਨ ਸ਼ਹੀਦ ਮੇਜਰ ਰਵਿੰਦਰ ਸਿੰਘ ਸਰਕਾਰੀ ਸਕੂਲ, ਬਠਿੰਡਾ, ਦੂਜਾ ਸਥਾਨ ਸਕੂਲ ਆਫ਼ ਐਮੀਨੈਂਸ, ਭੁੱਚੋ ਕਲਾਂ ਅਤੇ ਤੀਜਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ ਹਾਸਲ ਕੀਤਾ। ਇਸੇ ਤਰ੍ਹਾਂ ਗੀਤ/ਲੋਕ ਗੀਤ ਵਿਚ ਪਹਿਲਾ ਸਥਾਨ ਸ਼ਹੀਦ ਮੇਜਰ ਰਵਿੰਦਰ ਸਿੰਘ ਸਰਕਾਰੀ ਸਕੂਲ, ਬਠਿੰਡਾ, ਦੂਜਾ ਸਥਾਨ ਗੁਰੂ ਕਾਸ਼ੀ ਸਕੂਲ, ਬਠਿੰਡਾ ਅਤੇ ਤੀਜਾ ਸਥਾਨ ਸਕੂਲ ਆਫ਼ ਐਮੀਨੈਂਸ, ਭੁੱਚੋ ਕਲਾਂ ਨੇ ਹਾਸਲ ਕੀਤਾ। ਇਸੇ ਤਰ੍ਹਾਂ ਸੋਲੋ ਡਾਂਸ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਕਰਸਰ ਥੇੜੀ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਕਲੀਆ ਕਲਾਂ ਅਤੇ ਤੀਜਾ ਸਥਾਨ ਆਰੀਆ ਮਾਡਲ ਸਕੂਲ, ਬਠਿੰਡਾ ਨੇ ਹਾਸਲ ਕੀਤਾ। ਇਸੇ ਤਰ੍ਹਾਂ ਰੰਗੋਲੀ ਵਿਚ ਪਹਿਲਾ ਸਥਾਨ ਐੱਸਐੱਸਡੀ ਕ੍ਰਿਸ਼ਨਾ ਵਾਟਿਕਾ ਸਕੂਲ ਭੋਖੜਾ, ਦੂਜਾ ਸਥਾਨ ਦੇਸਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਅਤੇ ਤੀਜਾ ਸਥਾਨ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ ਹਾਸਲ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿਚ ਪਹਿਲਾ ਸਥਾਨ ਆਦਰਸ਼ ਸਕੂਲ, ਕੋਟਭਾਈ, ਦੂਜਾ ਸਥਾਨ ਵਿਸ਼ਵਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ, ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਲੋਟ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਕੁਇੱਜ਼ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੇਮੂਆਣਾ, ਦੂਜਾ ਸਥਾਨ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਅਤ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਿਓਣ ਨੇ ਹਾਸਲ ਕੀਤਾ। ਇਸੇ ਤਰ੍ਹਾਂ ਆਨ-ਦੀ-ਸਪਾਟ ਪੇਂਟਿੰਗ ’ਚ ਪਹਿਲਾ ਸਥਾਨ ਸਕੂਲ ਆਫ਼ ਐਮੀਨੈਂਸ, ਲੰਬੀ, ਦੂਜਾ ਸਥਾਨ ਗੁਰੂ ਕਾਸ਼ੀ ਸਕੂਲ, ਬਠਿੰਡਾ ਅਤੇ ਤੀਜਾ ਸਥਾਨ ਐੱਚਐੱਸਐੱਨ ਸਕੂਲ ਆਫ਼ ਐਮੀਨੈਂਸ, ਜੈਤੋ ਨੇ ਹਾਸਲ ਕੀਤਾ। ਇਸੇ ਤਰ੍ਹਾਂ ਗਰੁੱਪ ਡਾਂਸ ਵਿਚ ਪਹਿਲਾ ਸਥਾਨ ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਗਿੱਦੜਬਾਹਾ, ਦੂਜਾ ਸਥਾਨ ਆਰੀਆ ਮਾਡਲ ਸਕੂਲ, ਬਠਿੰਡਾ ਤੇ ਤੀਜਾ ਸਥਾਨ ਪੀਐਮਐਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਗੋਨਿਆਣਾ ਮੰਡੀ ਨੇ ਹਾਸਲ ਕੀਤਾ। ਇਸੇ ਤਰ੍ਹਾਂ ਸਕਿੱਟ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਲੋਟ, ਦੂਜਾ ਸਥਾਨ ਸ਼ਹੀਦ ਮੇਜਰ ਰਵਿੰਦਰ ਸਿੰਘ ਸਰਕਾਰੀ ਸਕੂਲ, ਬਠਿੰਡਾ ਅਤੇ ਤੀਜਾ ਸਥਾਨ ਪੀਐਸਈਬੀ ਆਦਰਸ਼ ਸਕੂਲ, ਕੋਟਭਾਈ ਆਦਿ ਨੇ ਹਾਸਲ ਕੀਤਾ। ਇਸੇ ਤਰ੍ਹਾਂ ਫੈਸ਼ਨ ਸ਼ੋਅ ਵਿਚ ਪਹਿਲਾ ਸਥਾਨ ਜੇਐਨਜੇ ਡੀਏਵੀ ਸੀਨੀਅਰ ਸਕੰਡਰੀ ਸਕੂਲ, ਗਿੱਦੜਬਾਹਾ, ਦੂਜਾ ਸਥਾਨ ਰੌਕ ਰਿਜਸ ਪਬਲਿਕ ਸਕੂਲ, ਮਹਿਮਾ ਸਰਕਾਰੀ ਅਤੇ ਤੀਜਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ ਹਾਸਲ ਕੀਤਾ। ਇਸੇ ਤਰ੍ਹਾਂ ਗਿੱਧੇ ’ਚ ਰੌਕ ਰਿਜਸ ਪਬਲਿਕ ਸਕੂਲ, ਮਹਿਮਾ ਸਰਕਾਰੀ ਜੇਤੂ ਰਿਹਾ।