ਸਾਹਿਤ ਸਭਾ ਦੇ ਹਰਿੰਦਰ ਭੁੱਲਰ ਸਰਪ੍ਰਸਤ ਤੇ ਦਰਸ਼ਨ ਪ੍ਰੀਤੀਮਾਨ ਬਣੇ ਪ੍ਰਧਾਨ
ਮਾਲਵਾ ਪੰਜਾਬੀ ਸਾਹਿਤ ਸਭਾ ਦੇ ਹਰਿੰਦਰ ਭੁੱਲਰ ਸਰਪ੍ਰਸਤ ਤੇ ਦਰਸ਼ਨ ਪ੍ਰੀਤੀਮਾਨ ਪ੍ਰਧਾਨ ਚੁਣੇ
Publish Date: Wed, 04 Feb 2026 05:55 PM (IST)
Updated Date: Thu, 05 Feb 2026 04:05 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਦੀ ਇਕ ਵਿਸ਼ੇਸ਼ ਮੀਟਿੰਗ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਦੇ ਖੇਡ ਮੈਦਾਨ ਵਿਚ ਕੀਤੀ ਗਈ। ਪਿਛਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਗਈ। ਨਵੀਂ ਕਮੇਟੀ ਵਿੱਚ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ ਪ੍ਰਧਾਨ, ਸੇਵਾ ਮੁਕਤ ਮੁੱਖ ਅਧਿਆਪਕ, ਸਾਹਿਤਕਾਰ ਤੇ ਪ੍ਰਸਿੱਧ ਵਾਲੀਵਾਲ ਖਿਡਾਰੀ ਹਰਿੰਦਰ ਸਿੰਘ ਭੁੱਲਰ ਨੂੰ ਸਰਪ੍ਰਸਤ, ਲੈਕਚਰਾਰ ਦਹੂਦ ਸਿੰਘ ਨੂੰ ਜਰਨਲ ਸਕੱਤਰ, ਦਰਸ਼ਨ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਹਰਜੀਤ ਕੌਰ ਅਕਾਲੀ ਸਿੱਧੂ ਨੂੰ ਮੀਤ ਪ੍ਰਧਾਨ, ਹਰਬੰਸ ਸਿੰਘ ਖੁਰਮੀ ਨੂੰ ਵਿੱਤ ਸਕੱਤਰ, ਹੈੱੜ ਟੀਚਰ ਸੁਖਵਿੰਦਰ ਸਿੰਘ ਬਾਠ ਨੂੰ ਸਕੱਤਰ, ਨਿਰਮਲ ਸਿੰਘ ਵਿਗਿਆਨੀ ਨੂੰ ਸਹਾਇਕ ਸਕੱਤਰ ਅਤੇ ਲੈਕਚਰਾਰ ਗੁਰਦੀਪ ਸਿੰਘ ਚਹਿਲ ਨੂੰ ਸਲਾਹਕਾਰ ਚੁਣਿਆ ਗਿਆ। ਇਸ ਤੋਂ ਇਲਾਵਾ ਸੁਰਿੰਦਰਪਾਲ ਕੌਰ ਨੂੰ ਪ੍ਰਚਾਰਕ ਸਕੱਤਰ, ਪਰਮਪ੍ਰੀਤ ਬਠਿੰਡਾ ਨੂੰ ਜਥੇਬੰਧਕ ਸਕੱਤਰ, ਲੈਕਚਰਾਰ ਦਹੂਦ ਸਿੰਘ ਨੂੰ ਦਫਤਰ ਸਕੱਤਰ, ਗੁਰਜਿੰਦਰ ਸਿੰਘ ਰਸੀਆ ਨੂੰ ਵੀਡੀਓ ਡਾਇਰੈਕਟਰ ਅਤੇ ਹਰਜੀਤ ਸਿੰਘ ਸਿੱਧੂ ਫੂਲਕਾ ਤੇ ਜਸਵੰਤ ਸਿੰਘ ਜਸ ਮੰਡੀ ਕਲਾਂ ਨੂੰ ਸੱਭਿਆਚਾਰਕ ਸਰਗਰਮੀਆਂ ਦੇ ਇੰਚਾਰਜ ਬਣਾਇਆ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਟੀਮ ਵਿੱਚ ਡਾ. ਨਰੰਜਨ ਸਿੰਘ ਚੌਹਾਨ, ਮਾਸਟਰ ਸੁਖਦੇਵ ਸਿੰਘ ਢਿੱਲੋ, ਲੈਕਚਰਾਰ ਮਨਦੀਪ ਸਿੰਘ ਬਾਠ ਅਤੇ ਪ੍ਰੀਤਮ ਸਿੰਘ ਆਰਟਿਸਟ ਨੂੰ ਸ਼ਾਮਲ ਕੀਤਾ ਗਿਆ। ਕਾਰਜਕਰਨੀ ਮੈਂਬਰਾਂ ਵਿਚ ਮਾਸਟਰ ਜਗਦੀਸ਼ ਸਿੰਘ ਗਾਟਵਾਲੀ, ਮਹਿਮਾ ਸਿੰਘ ਰੋਮਾਣਾ, ਮਨਦੀਪ ਕੌਰ ਸਿੱਧੂ, ਸਿੰਦਰਪਾਲ ਕੌਰ, ਚਾਨਣਦੀਪ ਸਿੰਘ, ਗੁਮਦੂਰ ਸਿੰਘ ਜੱਸੀ, ਦਵਿੰਦਰ ਸਿੰਘ ਸਿੱਧੂ, ਜਗਸੀਰ ਸਿੰਘ ਸੀਰਾ ਅਤੇ ਗੁਰਸੇਵਕ ਸਿੰਘ ਪੀਆਰਟੀ ਆਦਿ ਸ਼ਾਮਲ ਹਨ। ਮੈਂਬਰਾਂ ਵਜੋਂ ਮਾਸਟਰ ਬੇਅੰਤ ਸਿੰਘ ਮਲੂਕਾ, ਭੁਪਿੰਦਰ ਕੌਰ, ਲਛਮਣ ਸਿੰਘ ਭੁੱਲਰ, ਹਰਜਸਪ੍ਰੀਤ ਕੌਰ (ਪ੍ਰੀਤ ਗਿੱਲ), ਕਿਰਨ ਚੋਪੜਾ, ਕੁਲਵਿੰਦਰ ਕੌਰ ਢਿੱਲੋਂ, ਅਮਨਜੀਤ ਕੌਰ ਭੁੱਲਰ, ਕਮਲ ਰਾਣੀ ਤੇ ਸੁਰਿੰਦਰ ਧੀਰ ਨੂੰ ਚੁਣਿਆ। ਸਹਿਯੋਗੀ ਮੈਂਬਰਾਂ ਵਿੱਚ ਮਾਸਟਰ ਦਰਸ਼ਨ ਸਿੰਘ ਸਿੱਧੂ, ਲੈਕਚਰਾਰ ਅਵਤਾਰ ਸਿੰਘ, ਪ੍ਰੋ. ਜਸਵਿੰਦਰ ਸਰਮਾ, ਡਾ. ਤਲਵਿੰਦਰ ਸਿੰਘ ਪਾਰਸ, ਅਮਰਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਮੱਖਣ, ਸੁਰਿੰਦਰ ਸੋਮਾ, ਜਸਵੀਰ ਸਿੰਘ ਭੁੱਲਰ, ਗੁਰਲਾਲ ਸਿੰਘ ਟਾਂਡੀਆਂ, ਜਗਸੀਰ ਸਿੰਘ ਬਾਠ, ਨਛੱਤਰ ਸਿੰਘ ਛੱਤਾ ਮਾਣੂਕੇ, ਗੁਰਮੇਲ ਸਿੰਘ ਚਹਿਲ, ਦਰਸ਼ਨ ਸਿੰਘ ਨੱਤ, ਸੁਰਜੀਤ ਸਿੰਘ ਨੱਤ, ਗੁਰਦਿਆਲ ਸਿੰਘ ਲਾਲੀ ਅਤੇ ਪਰਸੋਤਮ ਸਿੰਘ ਗਿੱਲ ਆਦਿ ਸ਼ਾਮਲ ਹਨ।