ਐੱਸਐੱਸਪੀ ਡਾ. ਜੋਤੀ ਯਾਦਵ ਨੇ ਜ਼ਿਲ੍ਹਾ ਪੁਲਿਸ ’ਚ ਕੀਤਾ ਫੇਰਬਦਲ
ਐਸਐਸਪੀ ਡਾ. ਜਯੋਤੀ ਯਾਦਵ ਨੇ ਜ਼ਿਲ੍ਹਾ ਪੁਲਿਸ ਵਿੱਚ ਕੀਤਾ ਫੇਰਬਦਲ, ਕਈ ਥਾਣਾ ਮੁਖੀ ਤੇ ਚੌਂਕੀ ਇੰਚਾਰਜ ਤਬਦੀਲ
Publish Date: Wed, 04 Feb 2026 05:32 PM (IST)
Updated Date: Thu, 05 Feb 2026 04:05 AM (IST)

-ਜ਼ਿਲ੍ਹਾ ਬਠਿੰਡਾ ਦੇ ਕਈ ਥਾਣਾ ਮੁਖੀ ਤੇ ਚੌਕੀ ਇੰਚਾਰਜ ਬਦਲੇ, ਬਠਿੰਡਾ : ਜ਼ਿਲ੍ਹਾ ਬਠਿੰਡਾ ਵਿਚ ਨਵੀਂ ਤਾਇਨਾਤ ਹੋਈ ਐਸਐਸਪੀ ਡਾਕਟਰ ਜਯੋਤੀ ਯਾਦਵ ਨੇ ਅਹੁਦਾ ਸੰਭਾਲਦੇ ਹੀ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਕਈ ਥਾਣਾ ਮੁਖੀਆਂ (ਐਸਐਚਓ) ਅਤੇ ਪੁਲਿਸ ਚੌਂਕੀ ਇੰਚਾਰਜਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਪੁਲਿਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਬਾਦਲਾ ਹੁਕਮਾਂ ਅਨੁਸਾਰ ਕੁਝ ਅਧਿਕਾਰੀਆਂ ਨੂੰ ਨਵੇਂ ਥਾਣਿਆਂ ਅਤੇ ਚੌਂਕੀਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਕੁਝ ਨੂੰ ਮੌਜੂਦਾ ਤਾਇਨਾਤੀਆਂ ਤੋਂ ਹਟਾ ਕੇ ਹੋਰ ਥਾਵਾਂ ’ਤੇ ਭੇਜਿਆ ਗਿਆ ਹੈ। ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਐਸਐਸਪੀ ਡਾ. ਜਯੋਤੀ ਯਾਦਵ ਨੇ ਕਿਹਾ ਕਿ ਪੁਲਿਸਿੰਗ ਵਿੱਚ ਪਾਰਦਰਸ਼ਤਾ, ਅਨੁਸ਼ਾਸਨ ਅਤੇ ਲੋਕ-ਹਿਤ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਰੱਖਣ, ਨਸ਼ਿਆਂ ਖ਼ਿਲਾਫ਼ ਕਾਰਵਾਈ, ਅਪਰਾਧ ’ਤੇ ਨਿਯੰਤਰਣ ਅਤੇ ਆਮ ਲੋਕਾਂ ਨੂੰ ਇਨਸਾਫ਼ ਦੇਣ ਲਈ ਕੋਈ ਢਿੱਲ ਨਹੀਂ ਵਰਤੀ ਜਾਵੇਗੀ। -ਬਾਕਸ- -ਕੌਣ ਕਿੱਥੇ ਤਾਇਨਾਤ ਕੀਤਾ ਗਿਆ ਜ਼ਿਲ੍ਹਾ ਪੁਲਿਸ ਵੱਲੋਂ ਤਬਾਦਲਿਆਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਇੰਸਪੈਕਟਰ ਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਨੰਦਗੜ੍ਹ ਤੋਂ ਬਦਲ ਕੇ ਐਸਐਚਓ ਥਾਣਾ ਸਿਵਲ ਲਾਈਨ ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਜਦੋਂ ਕਿ ਥਾਣਾ ਸਾਈਬਰ ਕ੍ਰਾਈਮ ਦੀ ਇੰਚਾਰਜ ਇੰਸਪੈਕਟਰ ਸੁਖਵੀਰ ਕੌਰ ਨੂੰ ਪੁਲਿਸ ਲਾਈਨ ਬਠਿੰਡਾ ਵਿੱਚ ਭੇਜਿਆ ਗਿਆ ਹੈ। ਇਸ ਤਰ੍ਹਾਂ ਹੀ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਪੁਲਿਸ ਲਾਈਨ ਬਠਿੰਡਾ ਤੋਂ ਮੁੱਖ ਅਫਸਰ ਥਾਣਾ ਸੰਗਤ, ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਇੰਚਾਰਜ ਪੈਰਵਾਈ ਸੈਲ ਬਠਿੰਡਾ ਦੇ ਨਾਲ ਨਾਲ ਵਾਧੂ ਚਾਰਜ ਰਿਜਰਵ ਇੰਸਪੈਕਟਰ ਪੁਲਿਸ ਲਾਈਨ ਬਠਿੰਡਾ ਦਾ ਦਿੱਤਾ ਗਿਆ ਹੈ। ਇੰਸਪੈਕਟਰ ਬੇਅੰਤ ਸਿੰਘ ਨੂੰ ਮੁੱਖ ਅਫਸਰ ਥਾਣਾ ਰਾਮਾ ਤੋਂ ਪੁਲਿਸ ਲਾਈਨ ਬਠਿੰਡਾ, ਥਾਣੇਦਾਰ ਮੇਜਰ ਸਿੰਘ ਨੂੰ ਇੰਚਾਰਜ ਈਓ ਵਿੰਗ ਬਠਿੰਡਾ ਤੋਂ ਮੁੱਖ ਅਫਸਰ ਥਾਣਾ ਥਰਮਲ ਅਤੇ ਥਾਣਾ ਥਰਮਲ ਦੇ ਮੁੱਖ ਅਫਸਰ ਗੁਰਦਰਸ਼ਨ ਸਿੰਘ ਨੂੰ ਇੰਚਾਰਜ ਈਓ ਵਿੰਗ ਬਠਿੰਡਾ, ਥਾਣੇਦਾਰ ਹਰਜੀਵਨ ਸਿੰਘ ਨੂੰ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਤੋਂ ਮੁੱਖ ਅਫਸਰ ਥਾਣਾ ਨੰਦਗੜ੍ਹ, ਥਾਣੇਦਾਰ ਕੌਰ ਸਿੰਘ ਨੂੰ ਪੁਲਿਸ ਲਾਈਨ ਬਠਿੰਡਾ ਤੋਂ ਮੁੱਖ ਅਫਸਰ ਥਾਣਾ ਰਾਮਾ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੂੰ ਥਾਣਾ ਕੈਨਾਲ ਕਾਲੋਨੀ ਤੋਂ ਇੰਚਾਰਜ ਚੌਂਕੀ ਸਿਵਲ ਹਸਪਤਾਲ ਬਠਿੰਡਾ, ਸਹਾਇਕ ਥਾਣੇਦਾਰ ਧਰਮ ਸਿੰਘ ਨੂੰ ਇੰਚਾਰਜ ਚੌਂਕੀ ਸਿਵਲ ਹਸਪਤਾਲ ਬਠਿੰਡਾ ਤੋਂ ਇੰਚਾਰਜ ਚੌਂਕੀ ਏਮਜ਼ ਬਠਿੰਡਾ, ਸਹਾਇਕ ਥਾਣੇਦਾਰ ਰਣਧੀਰ ਸਿੰਘ ਨੂੰ ਇੰਚਾਰਜ ਚੌਂਕੀ ਏਮਜ਼ ਬਠਿੰਡਾ ਤੋਂ ਥਾਣਾ ਕੈਨਾਲ ਕਲੋਨੀ, ਅਮਰੀਕ ਸਿੰਘ ਇੰਚਾਰਜ ਚੌਂਕੀ ਚਾਉਕੇ ਤੋਂ ਇੰਚਾਰਜ ਚੌਂਕੀ ਕੇਂਦਰੀ ਜੇਲ੍ਹ ਬਠਿੰਡਾ, ਗੁਰਸੇਵਕ ਸਿੰਘ ਥਾਣਾ ਸਦਰ ਰਾਮਪੁਰਾ ਤੋਂ ਇੰਚਾਰਜ ਚੌਂਕੀ ਚਾਉਕੇ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਜਾਰੀ ਸੂਚੀ ਅਨੁਸਾਰ ਸਹਾਇਕ ਥਾਣੇਦਾਰ ਮਲਕੀਤ ਸਿੰਘ ਇੰਚਾਰਜ ਚੌਂਕੀ ਕੇਂਦਰੀ ਜੇਲ੍ਹ ਬਠਿੰਡਾ ਤੋਂ ਥਾਣਾ ਤਲਵੰਡੀ ਸਾਬੋ, ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਥਾਣਾ ਕੋਤਵਾਲੀ ਬਠਿੰਡਾ ਤੋਂ ਇੰਚਾਰਜ ਚੌਂਕੀ ਸਿੰਗੋ, ਸਹਾਇਕ ਥਾਣੇਦਾਰ ਰਵਨੀਤ ਸਿੰਘ ਨੂੰ ਚੌਂਕੀ ਇੰਚਾਰਜ ਸਿੰਗੋ ਤੋਂ ਰੀਡਰ ਡੀਐਸਪੀ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਰੀਡਰ ਡੀਐਸਪੀ ਤਲਵੰਡੀ ਸਾਬੋ ਨੂੰ ਥਾਣਾ ਕੈਂਟ ਬਠਿੰਡਾ ਅਤੇ ਥਾਣੇਦਾਰ ਚੇਤ ਸਿੰਘ ਨੂੰ ਥਾਣਾ ਤਲਵੰਡੀ ਸਾਬੋ ਤੋਂ ਥਾਣਾ ਰਾਮਾ ਮੰਡੀ ਨਿਯੁਕਤ ਕੀਤਾ ਗਿਆ ਹੈ।