ਮਾ. ਮਲਕੀਤ ਸਿੰਘ ਨਮਿਤ ਸ਼ਰਧਾਂਜਲੀਆਂ ਭੇਟ
ਮਾਸਟਰ ਮਲਕੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ
Publish Date: Wed, 04 Feb 2026 05:15 PM (IST)
Updated Date: Thu, 05 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜੋ ਇਨਸਾਨ ਇਸ ਦੁਨੀਆਂ ’ਤੇ ਚੰਗੇ ਕਰਮ ਕਰਕੇ ਜਾਂਦੇ ਹਨ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਠੀਕ ਹੀ ਇਸ ਤਰ੍ਹਾਂ ਦੀ ਜਿੰਦਗੀ ਮਾਸਟਰ ਮਲਕੀਤ ਸਿੰਘ ਢਿੱਲੋਂ ਜਿਉਂ ਕੇ ਗਿਆ ਹੈ। ਇਹ ਵਿਚਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਸਟਰ ਢਿੱਲੋਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਆਮ ਆਦਮੀ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜੁਝਾਰੂ ਵਰਕਰ ਸਨ, ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਮਿਹਨਤ ਕੀਤੀ l ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਜੀਤ ਮਹਿੰਦਰ ਸਿੰਘ ਸਿੱਧੂ, ਸ਼ੁਗਰਫੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਮਾਰਕੀਟ ਕਮੇਟੀ ਮੌੜ ਦੇ ਚੇਅਰਮੈਨ ਬਲਵਿੰਦਰ ਸਿੰਘ ਬੱਲੋ, ਲਖਵੀਰ ਸਿੰਘ ਲੱਖਾ ਸਿਧਾਣਾ, ਕਰਮਜੀਤ ਸਿੰਘ ਬਿੱਟੂ ਸੀਨੀਅਰ ਅਕਾਲੀ ਆਗੂ ਭੁੱਚੋ ਮੰਡੀ, ਰੁਪਿੰਦਰ ਕੌਰ ਗਿੱਲ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ, ਐਡਵੋਕੇਟ ਦਵਿੰਦਰ ਪਾਲ ਸਿੰਘ ਨੱਤ, ਗੁਰਜੀਤ ਸਿੰਘ ਮਾਨ ਸੁਪਰਡੈਟ ਮੱਛੀ ਪਾਲਣ ਵਿਭਾਗ, ਮਾਸਟਰ ਰਣਜੀਤ ਸਿੰਘ ਜੀਤੀ, ਸਾਬਕਾ ਸਰਪੰਚ ਮੇਜਰ ਸਿੰਘ ਚੋਟੀਆਂ, ਰਮਨਦੀਪ ਕੌਰ ਭੁੱਲਰ ਮੁੱਖਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ, ਸਿੱਪੀ ਭਾਕਰ ਸੀਨੀਅਰ ਆਗੂ ‘ਆਪ’, ਐੱਸਡੀਓ ਗੁਰਮੇਲ ਸਿੰਘ ਭਾਈਰੂਪਾ, ਐਸਡੀਓ ਗੁਰਲਾਲ ਸਿੰਘ ਭੁੱਚੋ ਕਲਾਂ, ਪੁਸਪਿੰਦਰ ਸਿੰਘ ਸਕੱਤਰ ਜੇ ਈ ਕੌਸ਼ਲਰ, ਗੁਰਮੀਤ ਸਿੰਘ ਮੀਤ ਪ੍ਰਧਾਨ ਟੀਐੱਸਯੂ ਸਰਕਲ ਬਠਿੰਡਾ, ਅੰਗਰੇਜ ਸਿੰਘ ਸੂਬਾ ਆਗੂ ਟੀਐਸਯੂ, ਸਿਕੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਮਾਸਟਰ ਮਲਕੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ l