ਪ੍ਰੋ. ਪਰਵੀਨ ਗਰਗ ਨੂੰ ਦਿੱਤੀ ਨਿੱਘੀ ਵਿਦਾਇਗੀ
ਪ੍ਰੋ. ਪਰਵੀਨ ਕੁਮਾਰ ਗਰਗ ਨੂੰ ਨਿੱਘੀ ਵਿਦਾਇਗੀ ਦਿੱਤੀ
Publish Date: Wed, 04 Feb 2026 04:51 PM (IST)
Updated Date: Thu, 05 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਡੀਏਵੀ ਕਾਲਜ ਨੇ ਡੀਏਵੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਪਰਵੀਨ ਕੁਮਾਰ ਗਰਗ, ਵਾਈਸ ਪ੍ਰਿੰਸੀਪਲ ਅਤੇ ਮੁਖੀ, ਕਾਮਰਸ ਵਿਭਾਗ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੇ ਮੌਕੇ ‘ਤੇ ਨਿੱਘੀ ਵਿਦਾਇਗੀ ਦਿੱਤੀ। ਇਸ ਸੇਵਾਮੁਕਤੀ ਸਮਾਰੋਹ ਵਿਚ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਰਜਿਸਟਰਾਰ ਡਾ. ਸਤੀਸ ਗਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਪ੍ਰੋ. ਰਵਿੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ), ਪ੍ਰੋ. ਵਿਕਾਸ ਕਾਟੀਆ (ਕਾਮਰਸ ਵਿਭਾਗ), ਡਾ. ਵੰਦਨਾ ਜਿੰਦਲ (ਮੁਖੀ, ਕੰਪਿਊਟਰ ਸਾਇੰਸ ਵਿਭਾਗ), ਸ਼੍ਰੀ ਰਾਜਿੰਦਰ ਕੁਮਾਰ (ਸੁਪਰਡੈਂਟ, ਲੇਖਾ) ਅਤੇ ਪ੍ਰੋ. ਨਿਰਮਲ ਸਿੰਘ (ਸਰੀਰਕ ਸਿੱਖਿਆ ਵਿਭਾਗ) ਦੀ ਮੌਜੂਦਗੀ ਰਹੀ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਪ੍ਰੋ. ਪਰਵੀਨ ਕੁਮਾਰ ਗਰਗ ਨੂੰ ਜ਼ਿੰਦਗੀ ਦੇ ਇਕ ਨਵੇਂ ਪੜਾਅ ਦੀ ਸ਼ੁਰੂਆਤ ਕਰਨ ’ਤੇ ਵਧਾਈ ਦਿੱਤੀ।