ਕੰਡਕਟਰ ਨਾਲ ਕੁੱਟਮਾਰ ਕਰਨ ਵਾਲਾ ਕਾਬੂ
ਸਰਕਾਰੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕਰਨ ਵਾਲਾ ਗ੍ਰਿਫ਼ਤਾਰ
Publish Date: Wed, 04 Feb 2026 04:38 PM (IST)
Updated Date: Thu, 05 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੋਤਵਾਲੀ ਪੁਲਿਸ ਨੇ ਪੰਜਾਬ ਰੋਡਵੇਜ਼ ਵਿਚ ਕੰਡਕਟਰ ਦੀ ਡਿਊਟੀ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਬਬਲਦੀਪ ਸਿੰਘ ਵਾਸੀ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਦੀ ਬੱਸ ’ਚ ਕੰਡਕਟਰ ਦੀ ਡਿਊਟੀ ਕਰਦਾ ਹੈ। ਉਸਨੇ ਦੱਸਿਆ ਕਿ 3 ਫਰਵਰੀ ਨੂੰ ਹਨੂੰਮਾਨ ਚੌਂਕ ਬਠਿੰਡਾ ਤੋਂ ਇਕ ਵਿਅਕਤੀ ਬੱਸ ’ਚ ਚੜਿਆ, ਜਦੋਂ ਉਸਨੇ ਉਕਤ ਵਿਅਕਤੀ ਕੋਲੋਂ ਟਿਕਟ ਦੇ ਪੈਸੇ ਮੰਗੇ ਤਾਂ ਉਸਨੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ। ਮੁਲਜ਼ਮ ਨੇ ਉਸ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਥਾਣਾ ਕੋਤਵਾਲੀ ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਬੇਅੰਤ ਸਿੰਘ ਵਾਸੀ ਜੈਤੋ ਮੰਡੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।