ਯੂਥ ਕਾਂਗਰਸ ਚੋਣਾਂ ਦਾ ਆਗਾਜ਼, ਮਹੀਨਾ ਭਰ ਚੱਲੇਗੀ ਚੋਣ ਪ੍ਰੀਕਿਰਿਆ
ਪੰਜਾਬ ਯੂਥ ਕਾਂਗਰਸ ਚੋਣਾਂ ਦਾ ਆਗਾਜ਼, ਮਹੀਨਾ ਭਰ ਚੱਲੇਗੀ ਚੋਣ ਪ੍ਰੀਕ੍ਰਿਆ–
Publish Date: Wed, 04 Feb 2026 05:43 PM (IST)
Updated Date: Wed, 04 Feb 2026 05:44 PM (IST)

-ਬਲਜੀਤ ਸਿੰਘ ਭਾਗੀਵਾਂਦਰ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੇ ਅਹੁਦੇ ਲਈ ਦਾਖਲ ਕੀਤੇ ਨਾਮਜ਼ਦਗੀ ਪੱਤਰ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਪੰਜਾਬ ਅੰਦਰ ਹੋਣ ਜਾ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ ਨੇ ਸਿਆਸੀ ਮਾਹੌਲ ਨੂੰ ਗਰਮ ਕਰ ਦਿੱਤਾ ਹੈ। ਯੂਥ ਕਾਂਗਰਸ ਦੀ ਇਹ ਚੋਣੀ ਪ੍ਰੀਕ੍ਰਿਆ 2 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਲਗਭਗ ਇਕ ਮਹੀਨੇ ਤਕ ਚੱਲੇਗੀ। ਇਸ ਦੌਰਾਨ ਪੂਰੇ ਪੰਜਾਬ ਵਿੱਚ ਆਨਲਾਈਨ ਵੋਟਿੰਗ ਰਾਹੀਂ ਯੂਥ ਕਾਂਗਰਸ ਦੇ ਨਵੇਂ ਨੁਮਾਇੰਦੇ ਚੁਣੇ ਜਾਣਗੇ। ਇਸ ਚੋਣ ਅਧੀਨ ਬਲਜੀਤ ਸਿੰਘ ਭਾਗੀਵਾਂਦਰ ਜ਼ਿਲ੍ਹਾ ਬਠਿੰਡਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਪਦ ਲਈ ਚੋਣ ਮੈਦਾਨ ਵਿੱਚ ਹਨ। ਬਲਜੀਤ ਸਿੰਘ ਇਸ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਮਐਸਸੀ (ਸਾਇੰਸ) ਦੀ ਪੜ੍ਹਾਈ ਕਰ ਰਹੇ ਹਨ ਅਤੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਵਿਦਿਆਰਥੀ ਸੰਸਥਾ ਐਨਐਸਯੂਆਈ ਵਿੱਚ ਮਿਹਨਤ ਅਤੇ ਲਗਨ ਨਾਲ ਸਰਗਰਮ ਭੂਮਿਕਾ ਨਿਭਾ ਰਹੇ ਹਨ। ਵਿਦਿਆਰਥੀ ਰਾਜਨੀਤੀ ਤੋਂ ਯੂਥ ਕਾਂਗਰਸ ਤਕ ਉਨ੍ਹਾਂ ਦਾ ਸਫਰ ਉਨ੍ਹਾਂ ਦੀ ਸੰਗਠਨਕ ਸੋਚ ਅਤੇ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਸਿਆਸੀ ਪਿਛੋਕੜ ਦੀ ਗੱਲ ਕਰੀਏ ਤਾਂ ਬਲਜੀਤ ਸਿੰਘ ਹਲਕਾ ਤਲਵੰਡੀ ਸਾਬੋ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਸਪੁੱਤਰ ਹਨ। ਸਿਆਸਤ ਨਾਲ ਜੁੜੀ ਇਹ ਪਿਛੋਕੜ ਉਨ੍ਹਾਂ ਨੂੰ ਪਾਰਟੀ ਦੇ ਢਾਂਚੇ, ਨੀਤੀਆਂ ਅਤੇ ਲੋਕੀ ਮੁੱਦਿਆਂ ਦੀ ਡੂੰਘੀ ਸਮਝ ਪ੍ਰਦਾਨ ਕਰਦੀ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਯੂਥ ਕਾਂਗਰਸ ਦੀਆਂ ਇਹ ਚੋਣਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਮਯਾਬੀ ਲਈ ਯੂਥ ਕਾਂਗਰਸ ਦੇ ਆਗੂਆਂ ਦੀ ਭੂਮਿਕਾ ਨਿਰਣਾਇਕ ਰਹੇਗੀ। ਜਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਜੋੜਨਾ, ਘਰ-ਘਰ ਪਾਰਟੀ ਦੀ ਨੀਤੀ ਪਹੁੰਚਾਉਣਾ ਅਤੇ ਚੋਣੀ ਮਾਹੌਲ ਤਿਆਰ ਕਰਨਾ ਮੁੱਖ ਤੌਰ ’ਤੇ ਯੂਥ ਕਾਂਗਰਸ ਦੇ ਹੱਥ ਵਿੱਚ ਹੋਵੇਗਾ।