ਮਾਤਾ ਜਸਵੀਰ ਕੌਰ ਗਿੱਲ ਨੂੰ ਸ਼ਰਧਾਂਜਲੀਆਂ ਭੇਟ
ਮਾਤਾ ਜਸਵੀਰ ਕੌਰ ਗਿੱਲ
Publish Date: Tue, 03 Feb 2026 07:22 PM (IST)
Updated Date: Wed, 04 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪ੍ਰੈੱਸ ਕਲੱਬ ਭਗਤਾ ਭਾਈਕਾ ਦੀ ਤਿੰਨ ਮੈਂਬਰੀ ਅਨੁਸਾਸਨੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਿੱਲ ਦੇ ਮਾਤਾ ਜਸਵੀਰ ਕੌਰ (ਧਰਮ-ਪਤਨੀ ਗੁਰਮੇਲ ਸਿੰਘ ਢਿੱਲਵਾਂ ਵਾਲਾ) ਨਮਿਤ ਪਿੰਡ ਢਿੱਲਵਾਂ ਵਾਲਾ ਵਿਖੇ ਸਰਧਾਂਜਲੀ ਸਮਾਗਮ ਹੋਇਆ। ਇਸ ਸ਼ਰਧਾਂਜਲੀ ਸਮਾਗਮ ਦੌਰਾਨ ਕਥਾ ਵਾਚਕ ਅਤੇ ਉੱਘੇ ਕੀਰਤਨੀਏ ਭਾਈ ਪਲਵਿੰਦਰ ਸਿੰਘ ਕੋਠਾ ਗੁਰੂ ਵਾਲਿਆ ਨੇ ਵੈਰਾਗਮਈ ਕੀਰਤਨ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ, ਸਮਾਜ ਸੇਵੀ ਜਥੇਬੰਦੀਆਂ ਤੇ ਪੰਚਾਇਤਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਵੱਖ ਵੱਖ ਬੁਲਾਰਿਆਂ ਨੇ ਮਾਤਾ ਜਸਵੀਰ ਕੌਰ ਦੇ ਮਿਠਬੋਲੜੇ ਸੁਭਾਅ ਦੀ ਸ਼ਲਾਘਾ ਕੀਤੀ।
ਇਸ ਮੌਕੇ ਬਲਕਾਰ ਸਿੰਘ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ, ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ, ਜਾਟ ਮਹਾਸਭਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਾਹੂਵਾਲਾ( ਹਰਿਆਣਾ), ਸੀਨੀਅਰ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਸਮਾਜ-ਸੇਵੀ ਆਗੂ ਗੁਲਾਬ ਚੰਦ ਸਿੰਗਲਾ ਆਦਿ ਨੇ ਕਿਹਾ ਕਿ ਮਾਂ ਦਾ ਦਰਜਾ ਸਭ ਤੋਂ ਉੱਪਰ ਹੈ, ਉਨ੍ਹਾਂ ਕਿਹਾ ਕਿ ਮਾਂ-ਬਾਪ ਦੀ ਸੇਵਾ ਤੋ ਵੱਡਾ ਕੋਈ ਤੀਰਥ ਨਹੀ। ਉਨ੍ਹਾਂ ਕਿਹਾ ਕਿ ਜਿਸ ਘਰ ਵਿਚ ਮਾਂ-ਬਾਪ ਹਨ, ਉਨ੍ਹਾਂ ਦੀ ਔਲਾਦ ਨੂੰ ਧਾਰਮਿਕ ਸਥਾਨਾਂ ਤੇ ਜਾਣ ਤੋਂ ਘਰ ਮਾਂ ਬਾਪ ਦੀ ਸੇਵਾ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਇਸ ਦੌਰਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ, ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ, ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਫੈਡ ਪੰਜਾਬ, ਤੀਰਥ ਸਿੰਘ ਮਾਹਲਾ ਸੀਨੀਅਰ ਆਗੂ ਅਕਾਲੀ ਦਲ, ਜੈ ਸਿੰਘ ਛਿੱਬਰ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ, ਸੰਤੋਖ ਸਿੰਘ ਗਿੱਲ ਸੂਬਾ ਜਨਰਲ ਸਕੱਤਰ, ਸੁਖਨੈਬ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ ਬਠਿੰਡਾ, ਵੀਰਪਾਲ ਭਗਤਾ ਸੂਬਾ ਸਕੱਤਰ, ਰਾਜਿੰਦਰ ਮਰਾਹੜ ਜ਼ਿਲ੍ਹਾ ਮੀਤ ਪ੍ਰਧਾਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈਸ ਕਲੱਬ ਭਗਤਾ, ਪਰਵੀਨ ਗਰਗ ਮੈਂਬਰ ਜ਼ਿਲ੍ਹਾ ਕਮੇਟੀ, ਰਾਕੇਸ ਕੁਮਾਰ ਗੋਇਲ, ਜਗਮੋਹਨ ਲਾਲ ਕੌਂਸਲਰ, ਮਨਜੀਤ ਸਿੰਘ ਧੁੰਨਾ, ਗੁਰਪਾਲ ਸਿੰਘ ਢਿੱਲਵਾ, ਦੀਪੂ ਢਿੱਲਵਾ ਵਾਲਾ, ਪਰਗਟ ਸਿੰਘ ਭੋਡੀਪੁਰਾ, ਇੰਦਰਜੀਤ ਸਿੰਘ ਭੋਡੀਪੁਰਾ, ਇਕੱਤਰ ਸਿੰਘ ਥਰਾਜ, ਰਣਧੀਰ ਸਿੰਘ ਥਰਾਜ, ਸੁਖਜਿੰਦਰ ਸਿੰਘ ਖਾਨਦਾਨ, ਰਾਜਿੰਦਰਪਾਲ ਸ਼ਰਮਾ, ਸਵਰਨ ਭਗਤਾ, ਸਿਕੰਦਰ ਬਰਾੜ, ਢਾਡੀ ਬਲਵਿੰਦਰ ਸਿੰਘ ਭਗਤਾ, ਮਾਸਟਰ ਹਰਪਿੰਦਰ ਸਿੰਘ ਢਿੱਲੋ, ਮਾਸਟਰ ਸਵਰਨਜੀਤ ਸਿੰਘ ਸੰਮੀ, ਸੁਖਚੈਨ ਕਲਿਆਣ ਆਦਿ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ।