ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ’ਤੇ ਲਾਇਆ ਲੰਗਰ
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ’ਤੇ ਲੰਗਰ ਲਗਾਇਆ
Publish Date: Tue, 03 Feb 2026 06:47 PM (IST)
Updated Date: Wed, 04 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ ‘ਤੇ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਸਥਾਨਕ ਸ਼ਹਿਰ ਵਿਖੇ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਸ਼੍ਰੀ ਗੁਰੂ ਰਵਿਦਾਸ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਗਲੀਆਂ ਮੁਹੱਲਿਆਂ ਵਿਚ ਦੀ ਹੁੰਦਾ ਹੋਇਆ, ਫਿਰ ਇਸੇ ਸਥਾਨ ’ਤੇ ਹੀ ਸਮਾਪਤ ਹੋਇਆ। ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਜੀ ਦਾ ਸਰੂਪ ਵੀ ਗੱਡੀ ਵਿਚ ਸਜਾਇਆ ਗਿਆ ਸੀ। ਇਸ ਪਾਵਨ ਮੌਕੇ ‘ਤੇ ਅਜਾਦ ਸਮਾਜ ਕਲੱਬ ਗੋਨਿਆਣਾ ਵੱਲੋਂ ਸ਼ਰਧਾਲੂਆਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਟਹਿਲ ਸਿੰਘ ਟਿੰਕੂ, ਜਗਸੀਰ ਸਿੰਘ, ਅਕਾਸ਼ਦੀਪ ਸਿੰਘ, ਬਿੱਟਾ ਕੁਮਾਰ,ਮਨੀਸ਼ ਕੁਮਾਰ, ਤਾਰਾ ਕੁਮਾਰ, ਦੀਪ ਸੁਨਿਆਰਾ,ਰਮਨਦੀਪ ਸਿੰਘ ਨੇ ਪ੍ਰਕਾਸ਼ ਉਤਸਵ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।