ਵਿਦਿਆਰਥੀਆਂ ਨੂੰ ਵਜ਼ੀਫੇ ਤੇ ਟੈਬਲੈਟ ਵੰਡੇ
ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪਾਂ ਅਤੇ ਟੈਬਲੈਟ ਵੰਡੇ
Publish Date: Tue, 03 Feb 2026 06:42 PM (IST)
Updated Date: Wed, 04 Feb 2026 04:08 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਐਚਪੀਸੀਐਲ–ਮਿੱਤਲ ਐਨਰਜੀ ਲਿਮਿਟਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੱਜਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਿਆਂ ਦੇ ਨਾਲ-ਨਾਲ ਟੈਬਲੈਟ ਵੀ ਵੰਡੇ। ਇਸ ਪਹਿਲ ਦਾ ਮੁੱਖ ਉਦੇਸ਼ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਿੱਤੀ ਮਦਦ ਪ੍ਰਦਾਨ ਕਰਨਾ ਹੈ। ਇਹ ਸਮਾਗਮ ਵਿਸ਼ਵਮੋਹਨ ਪ੍ਰਸਾਦ, ਡੀਜੀਐੱਮ (ਸੀਐਸਆਰ), ਐੱਚਐੱਮਈਐੱਲ ਹਰਦੀਪ ਸਿੰਘ, ਡਿਪਟੀ ਮੈਨੇਜਰ, ਨਵਨੀਤ ਸਿੰਘ, ਸਕੂਲ ਦੇ ਪ੍ਰਿੰਸੀਪਲ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਕਰਵਾਇਆ ਗਿਆ। ਇਸ ਮੌਕੇ ਵਿਸ਼ਵਮੋਹਨ ਪ੍ਰਸਾਦ, ਡੀਜੀਐਮ (ਸੀਐਸਆਰ), ਐੱਚਐੱਮਈਐੱਲ ਨੇ ਕਿਹਾ ਕਿ ਸਿੱਖਿਆ ਇਕ ਤਰੱਕੀਸ਼ੀਲ ਸਮਾਜ ਦੀ ਮਜ਼ਬੂਤ ਨੀਂਹ ਹੈ। ਸਕੂਲ ਪ੍ਰਿੰਸੀਪਲ ਨਵਨੀਤ ਸਿੰਘ ਨੇ ਐਚਐਮਈਐਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲ ਖ਼ਾਸ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਐਚਐਮਈਐਲ ਵੱਲੋਂ ਦਿੱਤੀ ਗਈ ਮਦਦ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਉਹ ਉੱਚ ਸਿੱਖਿਆ ਵੱਲ ਹੋਰ ਪ੍ਰੇਰਿਤ ਹੋਣਗੇ। ਸਕਾਲਰਸ਼ਿਪਾਂ ਅਤੇ ਟੈਬਲੈਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਐਚਐਮਈਐਲ ਦਾ ਧੰਨਵਾਦ ਕੀਤਾ।