ਮਾਤਾ ਜੀਤ ਕੌਰ ਬਣੇ ਬਠਿੰਡਾ ਦੇ 130ਵੇਂ ਸਰੀਰਦਾਨੀ
ਮਾਤਾ ਜੀਤ ਕੌਰ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ
Publish Date: Tue, 03 Feb 2026 06:08 PM (IST)
Updated Date: Wed, 04 Feb 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੰਗਲਵਾਰ ਨੂੰ ਬਲਾਕ ਬਠਿੰਡਾ ’ਚ 130ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੇ ਡੇਰਾ ਸ਼ਰਧਾਲੂ ਮਾਤਾ ਜੀਤ ਕੌਰ ਇੰਸਾਂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਜੀਤ ਕੌਰ ਇੰਸਾਂ (70), ਗਲੀ ਨੰ.2, ਵਿਸ਼ਾਲ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਰਜਿੰਦਰ ਸਿੰਘ ਇੰਸਾਂ, ਨੂੰਹ ਰੀਤੂ ਸਚਦੇਵਾ ਇੰਸਾਂ, ਧੀ ਮਨਦੀਪ ਕੌਰ ਇੰਸਾਂ, ਜਵਾਈ ਡਾ. ਸੰਤੋਖ ਸਿੰਘ ਰੋਮਾਣਾ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਦੇਹਰਾ ਦੂਨ (ਉੱਤਰਾਖੰਡ) ਨੂੰ ਦਾਨ ਕੀਤਾ। ਇਸ ਮੌਕੇ ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ, ਰੇਖਾ ਇੰਸਾਂ, ਮਨੋਜ ਇੰਸਾਂ, ਵੀਨਾ ਇੰਸਾਂ, ਰੀਤੂ ਇੰਸਾਂ, ਕੁਲਦੀਪ ਇੰਸਾਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਭੂਸ਼ਨ ਇੰਸਾਂ, ਜੋਗਿੰਦਰ ਸੋਨੀ ਇੰਸਾਂ, ਭੈਣ ਸੁਨੀਤਾ ਇੰਸਾਂ, ਸਰਵਤੀ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।