ਹੈਪਾਟਾਈਟਿਸ ਤੇ ਪਾਣੀ ਸਬੰਧੀ ਬਿਮਾਰੀਆਂ ’ਤੇ ਕੀਤੀਆਂ ਵਿਚਾਰਾਂ
ਹੈਪਾਟਾਈਟਿਸ ਅਤੇ ਪਾਣੀ ਸਬੰਧੀ ਬਿਮਾਰੀਆਂ ‘ਤੇ ਮਹੀਨਾਵਾਰ ਮੀਟਿੰਗ ਹੋਈ
Publish Date: Tue, 03 Feb 2026 06:05 PM (IST)
Updated Date: Wed, 04 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਹੈਲਥ ਇੰਸਪੈਕਟਰਾਂ ਨਾਲ ਹੈਪਾਟਾਈਟਿਸ ਅਤੇ ਪਾਣੀ ਨਾਲ ਸਬੰਧਤ ਬਿਮਾਰੀਆਂ ਬਾਰੇ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਤਪਿੰਦਰਜੋਤ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਤੇ ਆਸ-ਪਾਸ ਖੇਤਰਾਂ ਨੂੰ ਸਾਫ਼ ਰੱਖਣਾ, ਪਾਣੀ ਸਹੀ ਤਰੀਕੇ ਨਾਲ ਸੰਭਾਲਣਾ ਅਤੇ ਮੱਖੀਆਂ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਹੈਲਥ ਇੰਸਪੈਕਟਰਾਂ ਨੂੰ ਫੀਲਡ ਵਿੱਚ ਜਾ ਕੇ ਜਾਗਰੂਕਤਾ ਮੁਹਿੰਮ ਤੇਜ਼ ਕਰਨ ਲਈ ਕਿਹਾ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਲੋਕਾਂ ਨੂੰ ਪਾਣੀ ਫਿਲਟਰ/ਉਬਾਲ ਕੇ ਪੀਣ, ਬਿਮਾਰੀਆਂ ਦੇ ਲੱਛਣ ਸਮਝਣ ਅਤੇ ਓਆਰਐਸ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਡਾਇਰੀਆ, ਹੈਪਾਟਾਈਟਿਸ-ਏ ਅਤੇ ਟਾਈਫਾਇਡ ਵਰਗੀਆਂ ਬਿਮਾਰੀਆਂ ਸਾਦੀ ਸਾਵਧਾਨੀ ਨਾਲ ਰੋਕੀਆਂ ਜਾ ਸਕਦੀਆਂ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਕ੍ਰਿਤੀ ਨੇ ਸਫਾਈ, ਖਾਣ-ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਣ, ਬਾਜ਼ਾਰ ਦੇ ਕੱਟੇ ਹੋਏ ਫਲ ਅਤੇ ਸਬਜ਼ੀਆਂ ਤੋਂ ਪਰਹੇਜ਼ ਅਤੇ ਹੱਥ ਧੋਣ ਦੀ ਅਹਿਮੀਅਤ ਤੇਜ਼ੀ ਨਾਲ ਦਰਸਾਈ। ਉਨ੍ਹਾਂ ਨੇ ਮਰੀਜ਼ਾਂ ਨੂੰ ਨਜ਼ਦੀਕੀ ਸਿਹਤ ਕੇਂਦਰ ਵਿਚ ਮੁਫ਼ਤ ਇਲਾਜ ਦੀ ਜਾਣਕਾਰੀ ਵੀ ਦਿੱਤੀ। ਮੀਟਿੰਗ ਦੌਰਾਨ ਡਾ. ਰਮਨਦੀਪ ਕੌਰ ਵੀ ਮੌਜੂਦ ਸਨ।