ਚਾਰ ਦਰਜਨ ਪਰਿਵਾਰ ਭਾਜਪਾ ’ਚ ਹੋਏ ਸ਼ਾਮਲ
ਕਰੀਬ ਚਾਰ ਦਰਜ਼ਨ ਪਰਿਵਾਰ ਭਾਜਪਾ ਵਿਚ ਸ਼ਾਮਲ
Publish Date: Tue, 03 Feb 2026 05:07 PM (IST)
Updated Date: Wed, 04 Feb 2026 04:05 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਾਜਪਾ ਨੂੰ ਸਥਾਨਕ ਇਲਾਕੇ ਵਿਚ ਸਮੇਂ ਵੱਡਾ ਸਿਆਸੀ ਬਲ ਮਿਲਿਆ ਜਦੋਂ ਸਥਾਨਕ ਸ਼ਹਿਰ ਦੇ ਕਰੀਬ ਚਾਰ ਦਰਜਨ ਪਰਿਵਾਰਾਂ ਨੇ ਬਵਲੇਸ ਕੁਮਾਰ ਬੌਬੀ ਸਿੰਗਲਾ ਪ੍ਰਧਾਨ ਭਾਜਪਾ ਸਰਕਲ ਭਗਤਾ ਭਾਈ ਦੀ ਪ੍ਰੇਰਣਾ ਸਦਕਾ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਦਿਹਾਤੀ ਬਠਿੰਡਾ ਦੀ ਹਾਜ਼ਰੀ ਵਿਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਬੌਬੀ ਸਿੰਗਲਾ ਵੱਲੋਂ ਕੀਤੀ ਜਾਂ ਰਹੀ ਮਿਹਨਤ ਦੀ ਸ਼ਲਾਘਾ ਕਰਦੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕੀਤਾ। ਮਲੂਕਾ ਨੇ ਭਾਜਪਾ ਵਿਚ ਸ਼ਾਮਲ ਹੋਏ ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਗੁਰਪ੍ਰੀਤ ਮਲੂਕਾ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਵਰਗ ਦੀ ਬਿਹਤਰੀ ਲਈ ਯਤਨਸ਼ੀਲ ਹੈ, ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਦੇਸ਼ ਵਿਚ ਸੜਕਾਂ ਦਾ ਜਾਲ ਵਿਛਾ ਕੇ ਸਫਰ ਸਮੇਂ ਸਮਾਂ ਖਰਾਬ ਹੋਣ ਬਚਾਇਆ ਹੈ ਤੇ ਮਾੜੀਆਂ ਸੜਕਾਂ ਕਾਰਨ ਆਏ ਦਿਨ ਹੋਣ ਵਾਲੀਆਂ ਸੜਕ ਹਾਦਸੇ ਨੂੰ ਘੱਟ ਕੀਤਾ ਹੈ। ਇਸ ਮੌਕੇ ਬਵਲੇਸ ਕੁਮਾਰ ਬੌਬੀ ਸਿੰਗਲਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਪਿੰਡਾਂ ਵਿਚ ਵੀ ਭਾਜਪਾ ਦਾ ਜਨ ਅਧਾਰ ਦਿਨ ਬ ਦਿਨ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਅਗਲੀ ਸਰਕਾਰ ਭਾਜਪਾ ਦੀ ਹੀ ਹੋਵੇਗੀ। ਇਸ ਮੌਕੇ ਸਤਵੀਰ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ, ਮੱਖਣ ਸਿੰਘ, ਮਨਜੀਤ ਕੌਰ, ਹਰਮੀਤ ਕੌਰ, ਬਿੰਦਰ ਕੌਰ, ਹਾਕਮ ਸਿੰਘ, ਕਾਲੂ ਸਿੰਘ, ਜਸਵੀਰ ਕੌਰ, ਵੀਰਪਾਲ ਕੌਰ, ਰਣਜੀਤ ਸਿੰਘ, ਤਰਸੇਮ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ, ਸ਼ਾਂਤੀ ਕੌਰ, ਗਗਨਦੀਪ ਕੌਰ, ਹਰਮੇਲ ਸਿੰਘ, ਮੰਦਰ ਸਿੰਘ, ਬੇਅੰਤ ਸਿੰਘ, ਗਗਨਦੀਪ ਸਿੰਘ, ਮਨਜੀਤ ਕੌਰ, ਕ੍ਰਿਸ਼ਣਾ ਰਾਣੀ, ਦਲਜੀਤ ਕੌਰ,ਮਨਜੀਤ ਕੌਰ, ਰਮਨਦੀਪ ਕੌਰ, ਦਲਜੀਤ ਕੌਰ, ਲਾਭਾ ਸਿੰਘ ਆਦਿ ਨੇ ਭਾਜਪਾ ਵਿਚ ਸਮੂਲੀਅਤ ਕੀਤੀ। ਇਸ ਸਮੇਂ ਬੂਟਾ ਸਿੰਘ ਭਾਈਰੂਪਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਸੁਖਚੈਨ ਸਿੰਘ ਧੁੰਨਾ ਵਾਈਸ ਪ੍ਰਧਾਨ, ਰਾਧੇ ਸ਼ਾਮ ਗੋਇਲ ਜਨਰਲ ਸੈਕਟਰੀ, ਮਨਦੀਪ ਸ਼ਰਮਾ ਮਲੂਕਾ, ਸਤਵੀਰ ਸਿੰਘ ਜੱਗਾ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।