ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਬਣੇ ਮਾ. ਜਸਪਾਲ ਸਿੰਘ ਜੱਸੀ
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Tue, 03 Feb 2026 05:01 PM (IST)
Updated Date: Wed, 04 Feb 2026 04:05 AM (IST)

-ਕੀਰਤਨ ਰਾਹੀ ਸੰਗਤ ਨੂੰ ਗੁਰੂ ਦੇ ਲੜ੍ ਲੱਗ ਕੇ ਜੀਵਨ ਬਤੀਤ ਕਰਨ ਦਾ ਦਿੱਤਾ ਸੁਨੇਹਾ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਕ ਸ਼ਹਿਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਸਤਵ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਰਾਜਸੀ ਤੇ ਸਮਾਜ-ਸੇਵੀਂ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ। ਸ੍ਰੀ ਅਖੰਡ ਪਾਠ ਦੇ ਭੋਗ ਪੈਣ ਸਮੇਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ, ਭਾਜਪਾ ਆਗੂ ਬਵਲੇਸ ਕੁਮਾਰ ਬੌਬੀ ਸਿੰਗਲਾ ਸਮੇਤ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਈ। ਗਿਆਨੀ ਜਗਦੇਵ ਸਿੰਘ ਸਰਾਂ ਵੱਲੋਂ ਕੀਰਤਨ ਰਾਹੀ ਸੰਗਤ ਨੂੰ ਗੁਰੂ ਦੇ ਲੜ੍ ਲੱਗ ਕੇ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੱਤਾ। ਇਸੇ ਉਪਰੰਤ ਹੀ ਕਮੇਟੀ ਵੱਲੋਂ ਸਤਿਕਾਰ ਕਮੇਟੀ ਕੋਠੇਭਾਈਆਣਾ ਸਾਹਿਬ, ਸਤਿਕਾਰ ਕਮੇਟੀ ਭਗਤਾ ਪਿੰਡ, ਗਿਆਨੀ ਜਗਦੇਵ ਸਿੰਘ ਸਰਾਂ, ਢਾਡੀ ਬਲਵਿੰਦਰ ਸਿੰਘ ਭਗਤਾ, ਮਿਸਤਰੀ ਨਿਰਮਲ ਸਿੰਘ ਪ੍ਰਧਾਨ ਵਿਸ਼ਵਕਰਮਾ ਸੇਵਾ ਸੁਸਾਇਟੀ ਭਗਤਾ ਤੇ ਸ੍ਰੀ ਸੁਖਮਨੀ ਸਾਹਿਬ ਸੇਵਾਦਾਰ ਬੀਬੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਰਾਜਿੰਦਰ ਸਿੰਘ ਰਾਜਾ ਇੰਗਲੈਂਡ ਵੱਲੋਂ 20 ਹਜ਼ਾਰ, ਜੋਰਾ ਸਿੰਘ ਯੂਐਸਏ ਵੱਲੋਂ 11 ਹਜ਼ਾਰ ਅਤੇ ਬਲਵਿੰਦਰ ਸਿੰਘ ਯੂਐਸਏ ਵੱਲੋਂ 10 ਹਜ਼ਾਰ ਰੁਪਏ ਦਾਨ ਵਜੋਂ ਭੇਜੇ ਗਏ। ਸਮਾਗਮ ਉਪਰੰਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੀ ਸਾਲਾਨਾ ਚੋਣ ਕੀਤੀ, ਜਿਸ ਦੌਰਾਨ ਮਾ. ਜਸਪਾਲ ਸਿੰਘ ਜੱਸੀ ਨੂੰ ਪ੍ਰਧਾਨ, ਸੇਵਾਮੁਕਤ ਏਐੱਸਆਈ ਰਾਮ ਸਿੰਘ ਨੂੰ ਮੀਤ ਪ੍ਰਧਾਨ, ਸੂਬੇਦਾਰ ਸੁਖਮਿੰਦਰ ਸਿੰਘ ਨੂੰ ਚੇਅਰਮੈਨ, ਗੁਰਮੀਤ ਸਿੰਘ ਬੰਗਾ ਨੂੰ ਖ਼ਜ਼ਾਨਚੀ, ਸੁਖਵਿੰਦਰ ਸਿੰਘ ਬੰਗਾ ਨੂੰ ਜਨਰਲ ਸਕੱਤਰ ਤੇ ਸੋਨਾ ਪਹਿਲਵਾਨ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਢਾਡੀ ਬਲਵਿੰਦਰ ਸਿੰਘ ਭਗਤਾ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਵੀਰਪਾਲ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਮਾ. ਜਗਸੀਰ ਸਿੰਘ ਪੰਮਾ, ਮਿ. ਨਿਰਮਲ ਸਿੰਘ ਹੀਰੋ ਵਾਲੇ, ਰਾਜੂ ਕੋਠੇ ਭਾਈਆਣਾ ਸਾਬਕਾ ਸਰਪੰਚ, ਸੰਜੀਵ ਕੁਮਾਰ ਬੰਟੀ, ਸੁਰੇਸ਼ ਕਾਲਾ ਸੇਤੀਆ, ਪੁੰਨੂ ਸਿੰਘ ਨੰਬਰਦਾਰ, ਲਖਵੀਰ ਸਿੰਘ ਲੱਖਾ, ਗੁਰਮੀਤ ਸਿੰਘ ਕੌਂਸਲਰ, ਸੁਖਦੀਪ ਸਿੰਘ ਕੌਂਸਲਰ, ਗੁਰਚਰਨ ਪੁਰੀ ਕੌਂਸਲਰ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਭੂਸ਼ਣ ਕੁਮਾਰ, ਸੁਖਜੀਤ ਸਿੰਘ ਅਕਾਲੀ, ਸੁਖਚੈਨ ਸਿੰਘ ਧੁੰਨਾ, ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ ਖਾਨਾਪੱਤੀ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।