ਨੈਸ਼ਨਲ ਯੂਥ ਦਿਵਸ ਮੌਕੇ ਖੂਨਦਾਨੀਆਂ ਦੀ ਕੀਤੀ ਸ਼ਲਾਘਾ
ਨੈਸ਼ਨਲ ਯੂਥ ਦਿਵਸ ਮੌਕੇ ਖੂਨਦਾਨੀਆਂ ਦੀ ਕੀਤੀ ਸਰਾਹਨਾ
Publish Date: Tue, 03 Feb 2026 04:26 PM (IST)
Updated Date: Wed, 04 Feb 2026 04:02 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨੈਸ਼ਨਲ ਯੂਥ ਦਿਵਸ ਦੇ ਮੌਕੇ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿਖੇ ਵੱਖ-ਵੱਖ ਸਕੂਲ/ਕਾਲਜ ਦੇ ਵਿਦਿਆਰਥੀਆਂ ਤੇ ਸਮਾਜ ਸੇਵੀਆਂ ਵੱਲੋਂ ਖੂਨ ਦਾਨ ਕਰਕੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਸਾਬਤ ਦਿੱਤਾ। ਖੂਨਦਾਨ ਕੈਂਪ ’ਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਖੂਨ ਦਾਨ ਸਬੰਧੀ ਜਾਗਰੂਕਤਾ ਕਰਨ ਲਈ ਪੋਸਟਰ ਬਣਾਏ ਤੇ ਰੰਗੋਲੀ ਬਣਾਈ ਗਈ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ “ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਤੇ ਖੂਨਦਾਨ ਵਰਗੇ ਪੁੰਨਮਈ ਕੰਮ ਕਰਕੇ ਉਹ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਇਕ ਯੂਨਿਟ ਖੂਨ ਕਿਸੇ ਦੀ ਜਾਨ ਬਚਾਅ ਸਕਦਾ ਹੈ, ਇਸ ਲਈ ਨੌਜਵਾਨਾਂ ਨੂੰ ਅੱਗੇ ਆ ਕੇ ਨਿਯਮਿਤ ਤੌਰ ‘ਤੇ ਖੂਨ ਦਾਨ ਕਰਨਾ ਚਾਹੀਦਾ ਹੈ। ਸਿਹਤਮੰਦ ਨੌਜਵਾਨਾਂ ਵੱਲੋਂ ਕੀਤਾ ਗਿਆ ਖੂਨਦਾਨ ਹਸਪਤਾਲਾਂ ’ਚ ਖੂਨ ਦੀ ਕਮੀ ਨੂੰ ਦੂਰ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਬੱਚਿਆਂ, ਅਧਿਆਪਕਾਂ ਤੇ ਕੈਂਪ ਦੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜ-ਸੇਵੀ ਕੰਮਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਅੰਤ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੋਨੀਆ ਗੁਪਤਾ, ਬੀਟੀਓ ਡਾ. ਰੀਤਿਕਾ ਤੇ ਡਾ. ਗੁੰਜਨ ਨੇ ਖੂਨਦਾਨ ਕਰਨ ਵਾਲਿਆਂ ਦਾ ਸਿਹਤ ਵਿਭਾਗ ਵੱਲੋਂ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ।