ਝੂਠੇ ਲਾਰਿਆਂ ਤੋਂ ਅੱਕ ਚੁੱਕੇ ਲੋਕਾਂ ਦੀ ਆਸ ਹੁਣ ਭਾਜਪਾ ’ਤੇ : ਅਮਨ ਚੱਠਾ
ਸਾਰੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਲੋਕਾਂ ਦੀ ਟੇਕ ਹੁਣ ਭਾਜਪਾ ’ਤੇ - ਅਮਨ ਚੱਠਾ
Publish Date: Mon, 02 Feb 2026 07:24 PM (IST)
Updated Date: Tue, 03 Feb 2026 04:11 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ ਪੰਜਾਬ ਦੀ ਸਿਆਸਤ ਅੱਜ ਇਕ ਇਤਿਹਾਸਕ ਮੋੜ ‘ਤੇ ਖੜ੍ਹੀ ਹੈ, ਜਿੱਥੇ ਪੁਰਾਣੀਆਂ ਧਾਰਨਾਵਾਂ ਟੁੱਟ ਰਹੀਆਂ ਹਨ ਤੇ ਨਵੀਂ ਸਿਆਸਤ ਜਨਮ ਲੈ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵਿੱਚ ਮਜ਼ਬੂਤ ਹੋਰ ਰਹੀ ਹੈ, ਉਸ ਨੇ ਸੂਬੇ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਸ ਵਿਚਾਰ ਅਮਨ ਚੱਠਾ ਸੈਕਟਰੀ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਿਰਫ਼ ਪਾਰਟੀ ਦੀ ਐਂਟਰੀ ਨਹੀਂ, ਬਲਕਿ ਇੱਕ ਐਸਾ ਸਿਆਸੀ ਤੂਫ਼ਾਨ ਹੈ ਜੋ ਪੰਜਾਬ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਜਾ ਰਿਹਾ ਹੈ। ਸਾਲਾਂ ਤੋਂ ਪੰਜਾਬ ਦੀ ਸਿਆਸਤ ਕੁਝ ਚਿਹਰਿਆਂ ਅਤੇ ਕੁਝ ਪਾਰਟੀਆਂ ਦੇ ਗੇੜ ‘ਚ ਘੁੰਮਦੀ ਰਹੀ। ਵਾਅਦੇ ਕੀਤੇ ਗਏ, ਪਰ ਵਿਕਾਸ ਅਧੂਰਾ ਰਿਹਾ। ਲੋਕਾਂ ਨੂੰ ਉਮੀਦਾਂ ਦਿਖਾਈਆਂ ਗਈਆਂ, ਪਰ ਜ਼ਮੀਨੀ ਹਕੀਕਤ ਨਹੀਂ ਬਦਲੀ। ਅਜਿਹੇ ਹਾਲਾਤ ਵਿੱਚ ਭਾਜਪਾ ਨੇ ਪੰਜਾਬ ਵਿੱਚ ਇੱਕ ਮਜ਼ਬੂਤ ਵਿਕਲਪ ਵਜੋਂ ਉਭਰ ਕੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਸ਼ੁਰੂ ਕੀਤੀ ਹੈ। ਅੱਜ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਇੱਕ ਨਵੀਂ ਚਰਚਾ ਹੈ ਕਿ ਇਸ ਵਾਰ ਪੰਜਾਬ ਸੱਚਮੁੱਚ ਬਦਲੇਗਾ, ਜਿਸ ਨੂੰ ਭਾਜਪਾ ਦੀ ਸਰਕਾਰ ਬਦਲੇਗੀ?” ਗਰੀਬਾਂ ਲਈ ਘਰ, ਕਿਸਾਨਾਂ ਲਈ ਸਹਾਇਤਾ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਮਹਿਲਾਵਾਂ ਲਈ ਸੁਰੱਖਿਆ ਅਤੇ ਸਵੈ-ਨਿਰਭਰਤਾ ਜਿਹੇ ਸਾਰੇ ਮੁੱਦੇ ਭਾਜਪਾ ਨੇ ਕੇਂਦਰ ਵਿੱਚ ਸਿਰਫ਼ ਕਾਗਜ਼ਾਂ ‘ਤੇ ਨਹੀਂ, ਸਗੋਂ ਜ਼ਮੀਨ ‘ਤੇ ਲਾਗੂ ਕਰਕੇ ਦਿਖਾਏ ਹਨ। ਇਸੇ ਕਰਕੇ ਅੱਜ ਪੰਜਾਬ ਦਾ ਨੌਜਵਾਨ ਵਰਗ, ਜੋ ਸਾਲਾਂ ਤੋਂ ਨਸ਼ਿਆਂ, ਬੇਰੋਜ਼ਗਾਰੀ ਅਤੇ ਮਾਈਗ੍ਰੇਸ਼ਨ ਨਾਲ ਜੂਝ ਰਿਹਾ ਹੈ, ਹੁਣ ਇਕ ਨਵੀਂ ਉਮੀਦ ਨਾਲ ਭਾਜਪਾ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ ਜੋ ਪਾਰਟੀਆਂ ਪੰਜਾਬ ਦੀ ਸਿਆਸਤ ‘ਤੇ ਆਪਣਾ ਇਕੱਧਿਕਾਰ ਸਮਝਦੀਆਂ ਸਨ, ਅੱਜ ਉਹ ਅੰਦਰੂਨੀ ਖਿਚਤਾਣ, ਅਗਵਾਈ ਸੰਕਟ ਅਤੇ ਰਣਨੀਤਕ ਗੁੰਝਲਾਂ ਨਾਲ ਜੂਝ ਰਹੀਆਂ ਹਨ।