ਕੇਂਦਰੀ ਬਜਟ ਦੇਸ਼ ਨੂੰ ਦੇਵੇਗਾ ਆਰਥਿਕ ਮਜਬੂਤੀ : ਗੁਰਪ੍ਰੀਤ ਮਲੂਕਾ
ਕੇਂਦਰੀ ਬਜਟ ਦੇਸ਼ ਨੂੰ ਆਰਥਿਕ ਮਜਬੂਤੀ ਦੇਣ ਵਾਲਾ-ਗੁਰਪ੍ਰੀਤ ਮਲੂਕਾ
Publish Date: Mon, 02 Feb 2026 07:07 PM (IST)
Updated Date: Tue, 03 Feb 2026 04:11 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਲਗਾਤਾਰ ਆਰਥਿਕ ਤੌਰ ਤੇ ਮਜ਼ਬੂਤ ਹੋ ਰਿਹਾ ਹੈ, ਦੇਸ਼ 7 ਫੀਸ਼ਦੀ ਦੇ ਇਤਿਹਾਸਕ ਗ੍ਰੋਥ ਰੇਟ ਨਾਲ ਆਰਥਿਕ ਪੱਖੋਂ ਮਜ਼ਬੂਤ ਹੋ ਰਿਹਾ ਹੈ। ਇਸ ਵਾਰ ਖਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਇਸੇ ਕੜੀ ਨੂੰ ਤੇਜੀ ਨਾਲ ਅੱਗੇ ਵਧਾਉਣ ਵਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਬਠਿੰਡਾ (ਦਿਹਾਤੀ)ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰੀ ਬਜਟ ਦੀ ਸ਼ਲਾਘਾ ਕਰਦਿਆਂ ਕੀਤਾ। ਮਲੂਕਾ ਨੇ ਕਿਹਾ ਕੇ ਬਜਟ ਜਿੱਥੇ ਹਰ ਭਾਰਤੀ ਨੂੰ ਮੁਢਲੀਆਂ ਜਰੂਰਤਾਂ ਦੀ ਪੂਰਤੀ ਵਿਚ ਸਹਾਈ ਹੋਣ ਵਾਲਾ ਹੈ ਉਥੇ ਹੀ ਦੇਸ਼ ਨੂੰ ਵੀ ਆਰਥਿਕ ਤੌਰ ’ਤੇ ਮਜਬੂਤ ਕਰਨ ਵਾਲਾ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਨਵੇਂ ਮੁਕਾਮ ਹਾਸਿਲ ਕਰੇਗਾ ਮੁੱਖ ਤੌਰ ’ਤੇ ਆਮ ਲੋਕਾਂ ਨੂੰ ਜਾਨ ਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਨਵੇਂ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦੇ, ਦਿਲ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਜਾਂਚ ਅਤੇ ਮੁਢਲੇ ਇਲਾਜ ਲਈ ਬਜਟ ਵਿਚ ਫੰਡ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ, ਵਾਰਾਨਸੀ ਤੋਂ ਇਲਾਵਾ ਦੇਸ਼ ਵਿਚ 6 ਹਾਈ ਸਪੀਡ ਰੇਲ ਕੋਰੀਡਰ ਬਣਾਏ ਜਾਣਗੇ, ਘਰੇਲੂ ਉਦਯੋਗ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਜਹਾਜਾਂ ਦੀ ਮੁਰੰਮਤ ਲਈ ਉਦਯੋਗ ਸਥਾਪਿਤ ਕੀਤੇ ਜਾਣਗੇ, ਇਸ ਤੋਂ ਇਲਾਵਾ ਕੰਮ ਕਰਨ ਅਤੇ ਪੜਾਈ ਕਰਨ ਵਾਲੀਆਂ ਲੜਕੀਆਂ ਲਈ ਹਰ ਜ਼ਿਲ੍ਹੇ ਵਿਚ ਗਰਲਜ਼ ਹੋਸਟਲ ਬਣਾਉਣ ਦੀ ਵੀ ਤਜਵੀਜ ਰੱਖੀਂ ਗਈ ਹੈ। ਉਦਯੋਗਾਂ ਨੂੰ ਸਮੇਂ ਦੇ ਹਾਣੀ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ 20000 ਕਰੋੜ ਰੁਪਏ ਵੀ ਰੱਖੇ ਗਏ ਹਨ, ਰਾਜਾਂ ਦੇ ਵਿਕਾਸ ਲਈ 16 ਵਿਤ ਕਮਿਸ਼ਨ ਨੂੰ ਮਨਜੂਰ ਕਰਕੇ 1•4 ਲੱਖ ਕਰੋੜ ਰੁਪਏ ਰਾਜਾਂ ਨੂੰ ਜਾਰੀ ਕੀਤੇ ਜਾਣਗੇ। ਗੁਰਪ੍ਰੀਤ ਮਲੂਕਾ ਨੇ ਕਿਹਾ ਕੇ ਬਜਟ ਦੇਸ਼ ਨੂੰ ਹਰ ਖੇਤਰ ਚ ਮਜ਼ਬੂਤ ਕਰਨ ਵਾਲਾ ਹੈ, ਜਿਸ ਦਾ ਹਰ ਇੱਕ ਨੂੰ ਸਵਾਗਤ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਜੀਤ ਸਿੰਘ ਗੋਰਾ ਦਿਉਣ, ਜਸਪ੍ਰੀਤ ਜੱਸਾ ਭੁੱਚੋ, ਬੂਟਾ ਭਾਈਰੂਪਾ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਿਰ ਸਨ।