ਗੁਰੂ ਰਵਿਦਾਸ ਜੈਅੰਤੀ ਸ਼ਰਧਾ ਨਾਲ ਮਨਾਈ
ਗੁਰੂ ਰਵਿਦਾਸ ਜੈਅੰਤੀ ਮੌੜ ਮੰਡੀ ਵਿੱਚ ਸ਼ਰਧਾ ਨਾਲ ਮਨਾਈ
Publish Date: Mon, 02 Feb 2026 05:50 PM (IST)
Updated Date: Tue, 03 Feb 2026 04:14 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਮੌੜ ਮੰਡੀ ਦੇ ਡਾਕਟਰ ਭੀਮ ਰਾਓ ਅੰਬੇਡਕਰ ਨਗਰ ਵਿਖੇ ਮਹਾਨ ਸੰਤ ਸਮਾਜ ਸੁਧਾਰਕ ਅਤੇ ਭਗਤੀ ਅੰਦੋਲਨ ਦੇ ਪ੍ਰਮੁੱਖ ਪ੍ਰੇਰਕ ਗੁਰੂ ਰਵਿਦਾਸ ਜੀ ਦੀ ਜੈਅੰਤੀ ਬੜੀ ਧਾਰਮਿਕ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਬਹੁਜਨ ਸਮਾਜ ਪਾਰਟੀ ਆਗੂ ਐਡਵਕੇਟ ਰਾਜਵੀਰ ਸਿੰਘ ਮੱਟੂ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੇ ਚਿੱਤਰ ਸਾਹਮਣੇ ਦੀਪ ਪ੍ਰਜਵੱਲਨ ਤੇ ਪੁਸ਼ਪ ਅਰਪਣ ਨਾਲ ਕੀਤੀ ਗਈ। ਇਸ ਮੌਕੇ ਐਡਵੋਕੇਟ ਰਾਜਵੀਰ ਸਿੰਘ ਮੱਟੂ ਨੇ ਕਿਹਾ ਕਿ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਵਿਚ ਫ਼ੈਲੀ ਅਸਮਾਨਤਾ ਤੇ ਭੇਦਭਾਵ ਦੇ ਖ਼ਿਲਾਫ਼ ਆਵਾਜ਼ ਚੁੱਕੀ ਤੇ ਸਾਰੇ ਮਨੁੱਖਾਂ ਨੂੰ ਇਕ ਸਮਾਨ ਮੰਨਣ ਦਾ ਸੁਨੇਹਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਜੀ ਦੀ ਅਨਮੋਲ ਬਾਣੀ ਨੂੰ ਪੜ੍ਹਨਾ ਸਮਝਣਾ ਅਤੇ ਆਪਣੀ ਜ਼ਿੰਦਗੀ ਵਿੱਚ ਅਪਨਾਉਣਾ ਚਾਹੀਦਾ ਹੈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਤੋਂ ਗੁਰਮੇਲ ਸਿੰਘ ਮੌੜ ਖੁਰਦ, ਦੁਸਹਿਰਾ ਸਿੰਘ ਇੰਚਾਰਜ ਮੋੜ ,ਮਾਮਚੰਦ ਪ੍ਰਧਾਨ ਵਾਲਮੀਕੀ ਸਭਾ ਮੌੜ,ਸ਼ਮਸ਼ੇਰ ਸਿੰਘ ਸਰਵਾਣ,ਰਾਜੂ ,ਕਮਰਵੀਰ ਮੱਟੂ, ਜੀਤਸਿੰਘ ਮੱਟੂ, ਸਨੀ ਸਰਪਟਾ, ਸੰਦੀਪ ਪ੍ਰੋਚਾ ,ਮਨੀ ਸਰਪਟਾ, ਸ੍ਰੀ ਗੁਰੂ ਰਵਿਦਾਸ ਲੰਗਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ, ਸੁਰਿੰਦਰ ਕੁਮਾਰ , ਮੋਨੂੰ ਭਈਆ, ਜਿੰਦਰ ਕੁਮਾਰ, ਚਤਰੂ, ਸੋਨੂੰ ਕੁਮਾਰ, ਸੰਜੇ ਕੁਮਾਰ, ਟੀਟੂ ਕੁਮਾਰ, ਬੱਲੂ ਕੁਮਾਰ, ਕੇਲਾ ਕੁਮਾਰ, ਪੂਰਨ ਚੰਦ ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਤਿਗੁਰੂ ਰਵਿਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।