ਰਜਵਾਹੇ ’ਚੋਂ ਗਲੀ-ਸੜੀ ਲਾਸ਼ ਮਿਲੀ
ਰਜਵਾਹੇ ਵਿੱਚੋਂ ਗਲੀ-ਸੜੀ ਲਾਸ਼ ਮਿਲੀ
Publish Date: Mon, 02 Feb 2026 05:28 PM (IST)
Updated Date: Tue, 03 Feb 2026 04:08 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਗੋਨਿਆਣਾ ਰੋਡ ’ਤੇ ਪਿੰਡ ਬਲਾਹੜ ਵਿੰਝੂ ਦੇ ਨਾਲ ਲੱਗਦੇ ਸੂਏ ਵਿਚ ਇੱਕ ਗਲੀ-ਸੜੀ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ ਜਿਸ ’ਚ ਸੰਦੀਪ ਗਿੱਲ ਤੇ ਵਿੱਕੀ ਕੁਮਾਰ ਸ਼ਾਮਲ ਸਨ, ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੀ। ਸੂਏ ’ਚ ਇਕ ਗਲੀ-ਸੜੀ ਲਾਸ਼ ਤੈਰਦੀ ਹੋਈ ਮਿਲੀ। ਘਟਨਾ ਵਾਲੀ ਥਾਂ ’ਤੇ ਗੋਨਿਆਣਾ ਪੁਲਿਸ ਦੀ ਟੀਮ ਪਹਿਲਾਂ ਹੀ ਮੌਜੂਦ ਸੀ। ਪੁਲਿਸ ਦੀ ਹਾਜ਼ਰੀ ’ਚ ਸਹਾਰਾ ਟੀਮ ਵੱਲੋਂ ਲਾਸ਼ ਨੂੰ ਸੂਏ ਵਿੱਚੋਂ ਬਾਹਰ ਕੱਢਿਆ ਗਿਆ। ਮੁੱਢਲੀ ਜਾਂਚ ਮੁਤਾਬਕ ਲਾਸ਼ ਲਗਭਗ 15 ਤੋਂ 20 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਲਾਸ਼ ਪੂਰੀ ਤਰ੍ਹਾਂ ਗਲੀ-ਸੜੀ ਹੋਈ ਸੀ ਤੇ ਇਕ ਪੁਰਸ਼ ਦੀ ਸੀ, ਜੋ ਬਿਲਕੁਲ ਨਗਨ ਹਾਲਤ ’ਚ ਮਿਲੀ। ਸਹਾਰਾ ਟੀਮ ਵੱਲੋਂ ਨੇੜਲੇ ਇਲਾਕੇ ਦੇ ਲੋਕਾਂ ਨਾਲ ਸੰਪਰਕ ਕਰਕੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ। ਪੁਲਿਸ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਹਾਰਾ ਟੀਮ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਗਿਆ। ਸਹਾਰਾ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤੇ ਪਛਾਣ ਲਈ ਅਗਲੇ ਯਤਨ ਜਾਰੀ ਹਨ।