ਬਜਟ ’ਚ ਪੰਜਾਬ ਨਾਲ ਕੇਂਦਰ ਸਰਕਾਰ ਨੇ ਕੀਤਾ ਵਿਤਕਰਾ : ਗੁਰਬਾਜ਼ ਸਿੱਧੂ
ਬਜਟ ’ਚ ਪੰਜਾਬ ਨਾਲ ਕੀਤਾ ਵਿਤਕਰਾ, ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ - ਗੁਰਬਾਜ਼ ਸਿੱਧੂ
Publish Date: Mon, 02 Feb 2026 05:17 PM (IST)
Updated Date: Tue, 03 Feb 2026 04:14 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਕੇਂਦਰ ਦੀ ਭਾਜਪਾ ਸਰਕਾਰ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਦੇਸ਼ ਦੇ ਬਜਟ ’ਚ ਪੰਜਾਬ ਨਾਲ ਪੂਰੀ ਤਰ੍ਹਾਂ ਵਿਤਕਰਾ ਕੀਤਾ ਗਿਆ ਤੇ ਪੰਜਾਬ ਨੂੰ ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ ਗਿਆ।ਉ ਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਪੰਜਾਬ ਦੇ ਕਿਸਾਨਾਂ ਵੱਲੋਂ ਫਸਲਾਂ ਤੇ ਘੱਟੋ ਘੱਟ ਸਮੱਰਥਨ ਮੁੱਲ ਦੀ ਮੰਗੀ ਜਾ ਰਹੀ ਗਾਰੰਟੀ ਨੂੰ ਬਜਟ ’ਚ ਕੋਈ ਥਾਂ ਨਹੀ ਦਿੱਤੀ ਗਈ ਤੇ ਸੂਬੇ ਦੇ ਕਿਸਾਨਾਂ/ਮਜ਼ਦੂਰਾਂ ਲਈ ਵੀ ਕਿਸੇ ਵਿਸ਼ੇਸ਼ ਰਿਆਇਤ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਈ ਹੋਰ ਪ੍ਰੋਜੈਕਟ ਤਾਂ ਸੂਬੇ ਨੂੰ ਕੀ ਦੇਣਾ ਸੀ ਸਗੋਂ ਰੇਲਵੇ ਵਿਸਥਾਰ ਤਹਿਤ ਵੀ ਪੰਜਾਬ ਨੂੰ ਵਿਸਾਰ ਦਿੱਤਾ, ਜਦੋਂਕਿ ਰੇਲ ਰਾਜ ਮੰਤਰੀ ਖੁਦ ਪੰਜਾਬ ਤੋਂ ਹੈ। ਸਿੱਧੂ ਮੁਤਾਬਿਕ ਇਨਕਮ ਟੈਕਸ ਸਲੈਬ ’ਚ ਕੋਈ ਬਦਲਾਅ ਨਾ ਹੋਣ ਕਾਰਣ ਨੌਕਰੀ ਪੇਸ਼ਾ ਲੋਕਾਂ ਲਈ ਵੀ ਇਹ ਬਜਟ ਫਿੱਕਾ ਰਿਹਾ। ਉਨ੍ਹਾਂ ਕਿਹਾ ਕਿ ਖਜ਼ਾਨਾ ਮੰਤਰੀ ਨੇ ਬਜਟ ਪੇਸ਼ ਕਰਨ ਸਮੇਂ ਕਿਹਾ ਕਿ ਅਸੀਂ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਬਜਟ ਪੇਸ਼ ਕਰ ਰਹੇ ਹਾਂ ਪਰ ਬਜਟ ਦੌਰਾਨ ਸਤਿਗੁਰੂ ਰਵਿਦਾਸ ਜੀ ਦੇ ਨਾਂ ਤੇ ਕਿਸੇ ਕੇਂਦਰੀ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਤੋਂ ਪਤਾ ਲਗਦਾ ਹੈ ਕਿ ਭਾਜਪਾ ਨੂੰ ਸਤਿਗੁਰੂ ਰਵਿਦਾਸ ਪ੍ਰਤੀ ਕੋਈ ਸਤਿਕਾਰ ਨਹੀਂ ਹੈ। ਸਿੱਧੂ ਨੇ ਬਜਟ ਨੂੰ ਪੂਰੀ ਤਰਾਂ ਦਿਸ਼ਾਹੀਣ ਕਰਾਰ ਦਿੱਤਾ ਜਿਸ ਨਾਲ ਸਮਾਜ ਦੇ ਕਿਸੇ ਵਰਗ ਨੂੰ ਕੋਈ ਫਾਇਦਾ ਨਹੀਂ ਹੋਣਾ।