ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼
Publish Date: Mon, 02 Feb 2026 04:55 PM (IST)
Updated Date: Tue, 03 Feb 2026 04:05 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਧਾਨ ਡਾਕਟਰ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਸਥਾਨਕ ਸਹਿਰ ਵਿਖੇ ਹੇਠ ਵਿਖੇ ਹੋਈ। ਇਸ ਮੀਟਿੰਗ ਨੂੰ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਤੇ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਬਰਾੜ, ਜ਼ਿਲ੍ਹਾ ਸਕੱਤਰ ਡਾ. ਮਨਪ੍ਰੀਤ ਸਿੰਘ ਡੱਲਾ ਅਤੇ ਡਾਕਟਰ ਭੁਪਿੰਦਰ ਸਿੰਘ ਗੁਰੂਸਰ ਕੈਸੀਅਰ ਨੇ ਸੰਬੋਧਨ ਕੀਤਾ। ਮੀਟਿੰਗ ਦੌਰਾਨ ਆਗੂਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆ ਦਿੰਦੇ ਡਾਕਟਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾ ’ਤੇ ਚਰਚਾ ਕੀਤੀ। ਇਸ ਮੌਕੇ ਯੂਨੀਅਨ ਨੇ ਸਰਕਾਰ ਨੂੰ ਉਨ੍ਹਾਂ ਦੀਆਂ ਜਲਦ ਮੰਗਾ ਨੂੰ ਹੱਲ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਬਰਾੜ, ਬਲਾਕ ਪ੍ਧਾਨ ਨਿਰਭੈ ਸਿੰਘ ਭਗਤਾ ਤੇ ਸਮੁੱਚੀ ਜੱਥੇਬੰਦੀ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਸਟੇਜ਼ ਦੀ ਕਾਰਵਾਈ ਡਾਕਟਰ ਸੁਖਜਿੰਦਰ ਸਿੰਘ ਕੋਠਾ ਗੁਰੂ ਸਟੇਜ ਸਕੱਤਰ ਨੇ ਨਿਭਾਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਡਾਕਟਰ ਸਾਥੀਆ ਨੇ ਸਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਡਾ. ਬਲਦੇਵ ਸਿੰਘ ਭੋਡੀਪੁਰਾ, ਡਾ. ਗੋਪਾਲ ਸਿੰਘ ਆਕਲੀਆ, ਡਾ. ਮਲਕੀਤ ਗੁਰੂਸਰ, ਡਾ. ਗੁਰਜੰਟ ਭੋਡੀਪੁਰਾ ਕੈਸੀਅਰ, ਡਾ. ਕਰਮ ਹੁਸੈਨ ਜਲਾਲ, ਡਾ. ਸੁਖਵਿੰਦਰ ਹਮੀਰਗੜ, ਡਾ. ਜਗਤਾਰ ਹਾਕਮ ਸਿੰਘ ਵਾਲਾ, ਡਾ. ਹਰਜਿੰਦਰ ਹਮੀਰਗੜ ਪ੍ਰੈਸ ਸਕੱਤਰ, ਡਾ. ਨੈਬ ਸਿੰਘ ਜਲਾਲ ਹਾਜਰ ਸਨ।