ਲੜਾਈ ਦੌਰਾਨ ਚੱਲੀ ਗੋਲੀ ਨਾਲ ਇਕ ਜ਼ਖ਼ਮੀ, ਤਿੰਨ ਜਣਿਆਂ ਖ਼ਿਲਾਫ਼ ਪਰਚਾ
ਲੜਾਈ ਦੌਰਾਨ ਚੱਲੀ ਗੋਲੀ ਨਾਲ ਇਕ ਜਖਮੀ, ਦੋਵਾਂ ਧਿਰਾਂ ਦੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ
Publish Date: Mon, 02 Feb 2026 04:46 PM (IST)
Updated Date: Tue, 03 Feb 2026 04:14 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਫੂਲ ਟਾਊਨ ’ਚ ਵੰਡ ਨੂੰ ਲੈ ਕੇ ਹੋਈ ਲੜਾਈ ਦੌਰਾਨ ਚੱਲੀ ਗੋਲੀ ਕਾਰਨ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ’ਚ ਦੋਵਾਂ ਧਿਰਾਂ ਦੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਹਿਲੀ ਧਿਰ ਦੇ ਗੁਰਧੀਰ ਸਿੰਘ ਵਾਸੀ ਫੂਲ ਟਾਊਨ ਨੇ ਦੱਸਿਆ ਕਿ ਆਪਸੀ ਵੰਡ ਸਬੰਧੀ ਸੁਖਦੀਪ ਸਿੰਘ ਵਾਸੀ ਫੂਲ ਤੇ ਜਗਤਾਰ ਸਿੰਘ ਵਾਸੀ ਗਿੱਲ ਕਲਾਂ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਥਾਣਾ ਫੂਲ ਦੀ ਪੁਲਿਸ ਨੇ ਇਸ ਮਾਮਲੇ ’ਚ ਸੁਖਦੀਪ ਸਿੰਘ ਅਤੇ ਜਗਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਦਕਿ ਦੂਜੀ ਧਿਰ ਦੇ ਵਿਅਕਤੀ ਲਾਭ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਗੁਰਦੀਪ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸਦੇ ਭਰਾ ਸੁਖਦੀਪ ਸਿੰਘ ਉੱਪਰ ਗੋਲੀ ਚਲਾ ਦਿੱਤੀ। ਪੀੜਤ ਨੇ ਦੱਸਿਆ ਕਿ ਗੋਲੀ ਉਸ ਦੇ ਭਰਾ ਦੇ ਪੇਟ ’ਚ ਲੱਗੀ ਹੈ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਧਿਰਾਂ ਵਿੱਚ ਆਪਸੀ ਵੰਡ ਨੂੰ ਲੈ ਕੇ ਝਗੜੇ ਤੋਂ ਬਾਅਦ ਇਹ ਗੋਲੀ ਚੱਲੀ ਹੈ। ਥਾਣਾ ਫੂਲ ਦੀ ਪੁਲਿਸ ਨੇ ਇਸ ਮਾਮਲੇ ’ਚ ਦੂਜੀ ਧਿਰ ਦੇ ਗੁਰਧੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।