ਮੰਦਰ ’ਚ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਸ਼ੁਰੂ
ਮੰਦਰ ਬੀਬੀ ਪਾਰੋ ਵਿਖੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਸ਼ੁਰੂ
Publish Date: Mon, 02 Feb 2026 04:36 PM (IST)
Updated Date: Tue, 03 Feb 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਾਈ ਰੂਪਾ : ਬੀਬੀ ਪਾਰੋ ਫੂਲ ਟਾਊਨ ਵਿਖੇ ਮੰਦਰ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਅੱਜ 2 ਫਰਵਰੀ ਦਿਨ ਸੋਮਵਾਰ ਨੂੰ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਸ਼ੁਰੂ ਕਰਵਾਇਆ ਗਿਆ। ਕਮੇਟੀ ਪ੍ਰਧਾਨ ਕ੍ਰਿਸ਼ਨ ਚੰਦ ਫੌਜੀ ਨੇ ਦੱਸਿਆ ਕਿ ਇਸ ਕਰਵਾਏ ਜਾ ਰਹੇ ਹਫ਼ਤਾਵਾਰੀ ਗਿਆਨ ਯੱਗ ਵਿਚ ਕਥਾਵਾਚਕ ਸਵਾਮੀ 1008 ਰਮੇਸ਼ਾਨੰਦ ਜੀ ਮਹਾਰਾਜ (ਐੱਮਏ, ਪੀਐੱਚਡੀ) ਵਰਿੰਦਾਵਨ ਵਾਲੇ ਆਪਣੀ ਮਧੁਰ ਆਵਾਜ਼ ਰਾਹੀਂ ਕਥਾ ਕੀਰਤਨ ਸੰਗਤ ਨੂੰ ਸੁਣਾਉਣਗੇ। ਇਸ ਹਫ਼ਤਾਵਾਰੀ ਗਿਆਨ ਯੱਗ ਦੌਰਾਨ 5 ਫਰਵਰੀ ਦਿਨ ਵੀਰਵਾਰ ਨੂੰ ਕ੍ਰਿਸ਼ਨ ਜਨਮ ਅਤੇ 7 ਫਰਵਰੀ ਦਿਨ ਸ਼ਨੀਵਾਰ ਨੂੰ ਰੁਕਮਨੀ ਵਿਆਹ ਅਤੇ 8 ਫਰਵਰੀ ਦਿਨ ਐਤਵਾਰ ਨੂੰ ਸੰਪੂਰਨ ਭੋਗ ਪਾਏ ਜਾਣਗੇ। ਭੋਗ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਸੰਗਤ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਹਫ਼ਤਾਵਾਰੀ ਗਿਆਨ ਯੱਗ ਵਿਚ ਸ਼ਾਮਲ ਹੋ ਕੇ ਕਥਾ ਦਾ ਅਨੰਦ ਪ੍ਰਾਪਤ ਕਰੋ ਤੇ ਪੁੰਨ ਦੇ ਭਾਗੀ ਬਣੋ।