ਕੁੱਟਮਾਰ ਕਰ ਕੇ ਪਰਸ ਖੋਹਿਆ
ਕੁੱਟਮਾਰ ਕਰਕੇ ਪਰਸ ਖੋਹਿਆ
Publish Date: Mon, 02 Feb 2026 04:25 PM (IST)
Updated Date: Tue, 03 Feb 2026 04:05 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ਵਿੱਚ ਦੋ ਵਿਅਕਤੀਆਂ ਨੇ ਕੁੱਟਮਾਰ ਕਰਕੇ ਇਕ ਤੋਂ ਪਰਸ ਖੋਹ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜਮ ਰਵੀ ਅਤੇ ਘੋਟੂ ਵਾਸੀ ਪਰਸਰਾਮ ਨਗਰ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮਨੀਸ਼ ਗਰਗ ਵਾਸੀ ਪਰਸਰਾਮ ਨਗਰ ਨੇ ਦੱਸਿਆ ਕਿ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਰਵੀ ਅਤੇ ਘੋਟੂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਪਰਸ ਖੋਹ ਕੇ ਲੈ ਗਏ। ਉਸਨੇ ਦੱਸਿਆ ਕਿ ਪਰਸਵਿਚ 750 ਰੁਪਏ ਸਨ।