ਦਿਉਣ ਤੋਂ ਪੰਜਵੀਂ ਬੱਸ ਨੂੰ ਹਲਕਾ ਮੁਖੀ ਨੇ ਬੱਸ ਨੂੰ ਦਿੱਤੀ ਹਰੀ ਝੰਡੀ
ਦਿਉਣ ਤੋਂ ਪੰਜਵੀਂ ਬੱਸ ਨੂੰ ਹਲਕਾ ਇੰਚਾਰਜ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Publish Date: Sun, 01 Feb 2026 06:42 PM (IST)
Updated Date: Mon, 02 Feb 2026 04:11 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ ; ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰੀਆਂ ਦੀ ਪੰਜਵੀਂ ਬੱਸ ਨੂੰ ਦਿਉਣ ਤੋਂ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਵੱਲੋਂ ਸਰਪੰਚ ਗੁਰਦੇਵ ਸਿੰਘ, ਗੁਰਦੀਪ ਸਿੰਘ ਬਰਾੜ ਹਲਕਾ ਇੰਚਾਰਜ ਤੀਰਥ ਯਾਤਰਾ ਦੀ ਹਾਜ਼ਰੀ ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਜਸਵਿੰਦਰ ਸਿੰਦਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ 45 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ, ਵੀਰਾਂ ਲਈ ਯਾਤਰਾ ਕਰਵਾਉਣ ਦੀ ਲੜੀ ਤੋਰੀ ਹੋਈ ਹੈ। ਇਸ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਨੂੰ ਤਿੰਨ ਦਿਨ ਦੀ ਯਾਤਰਾ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ,ਬਾਘਾ ਬਾਰਡਰ, ਰਾਮ ਤੀਰਥ, ਜਲਿਆਂਵਾਲਾ ਬਾਗ ਦੇ ਦਰਸ਼ਨ ਕਰਵਾਏ ਜਾਂਦੇ ਹਨ। ਬੱਸ ਵਿਚ 45 ਯਾਤਰੀ ਸਵਾਰ ਹਨ। ਸਰਪੰਚ ਗੁਰਦੇਵ ਸਿੰਘ ਵੱਲੋਂ ਯਾਤਰੀਆਂ ਦੇ ਗਲ ਵਿਚ ਫੁੱਲਾਂ ਦੇ ਹਾਰ ਪਾਏ ਗਏ। ਬੱਸ ਦੇ ਡਰਾਈਵਰ ਸਤਨਾਮ ਸਿੰਘ, ਕੰਡਕਟਰ ਗੁਰਨਾਮ ਸਿੰਘ ਅਤੇ ਗਾਈਡ ਰਾਜਵਿੰਦਰ ਸਿੰਘ ਨੂੰ ਸਰਪੰਚ ਗੁਰਦੇਵ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬੱਸ ਰਵਾਨਾ ਹੋਣ ਤੋਂ ਪਹਿਲਾਂ ਡੇਰਾ ਬਾਬਾ ਸਿੱਧ ਤਿਲਕਰਾਓ ਦੇ ਗ੍ਰੰਥੀ ਸਿੰਘ ਭਾਈ ਗੁਰਮੀਤ ਸਿੰਘ ਨੇ ਯਾਤਰੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਤੀਰਥ ਯਾਤਰਾ ਯੋਜਨਾ ਦੀ ਟੀਮ ਵਿੱਚੋਂ ਪ੍ਰਗਟ ਸਿੰਘ ਮੈਨੇਜਰ ,ਗੁਰਦੀਪ ਸਿੰਘ ਹਲਕਾ ਇੰਚਾਰਜ ਤੀਰਥ ਯਾਤਰਾ, ਅਨਮੋਲਦੀਪ ਸਿੰਘ ਹਲਕਾ ਸੈਕਟਰੀ ਸੋਸ਼ਲ ਮੀਡੀਆ, ਇਕਬਾਲ ਸਿੰਘ ਨੰਬਰਦਾਰ,ਦਰਸ਼ਨ ਸਿੰਘ ਬਠਿੰਡਾ, ਜਸਵਿੰਦਰ ਸਿੰਘ ,ਮੰਗਾ ਸਿੰਘ ਪੰਚ, ਰੂਪ ਸਿੰਘ ਬੱਬੂ,ਮੇਜਰ ਸਿੰਘ,ਸੁਖਪਾਲ ਸਿੰਘ ਨੰਬਰਦਾਰ, ਨਛੱਤਰ ਸਿੰਘ ਨੰਬਰਦਾਰ,ਆਦਿ ਮੌਜੂਦ ਸਨ।