ਮਾਊਂਟ ਲਿਟਰਾ ਜ਼ੀ ਸਕੂਲ ’ਚ ਵਿਦਿਆਰਥੀਆਂ ਲਈ ਕਰਵਾਇਆ ਵਿਦਾਇਗੀ ਸਮਾਗਮ
ਮਾਊਂਟ ਲਿਟਰਾ ਜ਼ੀ ਸਕੂਲ ਵਿਖੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ
Publish Date: Sun, 01 Feb 2026 05:57 PM (IST)
Updated Date: Mon, 02 Feb 2026 04:11 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਵਿਖੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ‘ਜਸ਼ਨ-ਏ-ਰੁਖ਼ਸਤ’ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਉੱਜਵਲ ਅਤੇ ਸਫਲ ਭਵਿੱਖ ਦੀ ਕਾਮਨਾ ਕੀਤੀ ਗਈ। ਇਹ ਸਮਾਗਮ ਨੌਵੀਂ ਤੇ ਗਿਆਰ੍ਹਵੀੰ ਜਮਾਤ ਦੇ ਵਿਦਿਆਰਥੀਆਂ ਵੱਲੋਂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਧਾਨ ਗਗਨ ਬਾਂਸਲ ਵੱਲੋਂ ਰਿਬਨ ਕੱਟਣ ਦੀ ਰਸਮ ਨਾਲ ਹੋਈ।
ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਰੰਗਾਰੰਗ ਕਾਰਜਕ੍ਰਮ ਦੌਰਾਨ ਵਿਦਿਆਰਥੀਆਂ ਨੇ ਨਾਚ, ਭੰਗੜਾ, ਗਿੱਧਾ, ਖੇਡਾਂ ਅਤੇ ਵਿਦਾਇਗੀ ਗੀਤ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਦਸਵੀਂ ਅਤੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਮਿੱਠੀਆਂ-ਕੌੜੀਆਂ ਯਾਦਾਂ ਸਾਂਝੀਆਂ ਕੀਤੀਆਂ।
ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਸਟੇਜ ‘ਤੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮਿਸ ਤੇ ਮਿਸਟਰ ਫੇਅਰਵੈੱਲ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਵੈ-ਜਾਣਕਾਰੀ ਅਤੇ ਸਵਾਲ-ਜਵਾਬ ਦੌਰ ਸ਼ਾਮਲ ਸਨ। 12ਵੀਂ ਜਮਾਤ ’ਚ ਸਚਵੀਰ ਸਿੰਘ ਨੇ ਮਿਸਟਰ ਫੇਅਰਵੈੱਲ ਤੇ ਗੁਰਨਾਜ਼ ਟਿਵਾਣਾ ਨੇ ਮਿਸ ਫੇਅਰਵੈੱਲ ਦਾ ਖਿਤਾਬ ਹਾਸਲ ਕੀਤਾ। 10ਵੀਂ ਜਮਾਤ ’ਚ ਗੁਰਵੀਰ ਸਿੰਘ ਮਿਸਟਰ ਫੇਅਰਵੈੱਲ ਤੇ ਅਵਿਕਾ ਮਿਸ ਫੇਅਰਵੈੱਲ ਰਹੇ। ਇਸ ਤੋਂ ਇਲਾਵਾ 10ਵੀਂ ਜਮਾਤ ਦੇ ਆਰੀਅਨ ਗਰਗ ਨੇ ਮਿਸਟਰ ਸਨਸੀਅਰ, ਦੀਪਿੰਦਰ ਕੌਰ ਨੇ ਮਿਸ ਸਨਸੀਅਰ, ਗਿਰੀਸ਼ ਗੁਪਤਾ ਨੇ ਮਿਸਟਰ ਡਾਇਨਾਮਿਕ, ਅਭਿਜੋਤ ਕੌਰ ਨੇ ਮਿਸ ਚਾਰਮਿੰਗ, ਸੰਭਵ ਨੇ ਮਿਸਟਰ ਡੀਸੈਂਟ ਤੇ ਸੀਆ ਨੇ ਮਿਸ ਐਲੀਗੈਂਟ ਦਾ ਖਿਤਾਬ ਜਿੱਤਿਆ। ਸਮਾਰੋਹ ਵਿਚ ਮੌਜੂਦ ਸਾਰਿਆਂ ਨੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਭੂਸ਼ਣ ਬਾਂਸਲ, ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਨਮਿਤਾ ਬਾਂਸਲ ਤੇ ਪ੍ਰਿੰਸੀਪਲ ਗੀਤਾ ਪਿੱਲੇ ਨੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਲਈ ਦਿਨ-ਰਾਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।