ਐੱਸਡੀਐੱਚ ਤਲਵੰਡੀ ਸਾਬੋ ਵਿਖੇ ਢਾਂਚੇ ਦੀ ਕੀਤੀ ਇੰਸਪੈਕਸ਼ਨ
ਐੱਸਡੀਐੱਚ ਤਲਵੰਡੀ ਸਾਬੋ ਵਿਖੇ ਕਾਯਾਕਲਪ ਇੰਸਪੈਕਸ਼ਨ ਕਰਵਾਈ
Publish Date: Sun, 01 Feb 2026 05:13 PM (IST)
Updated Date: Mon, 02 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਬ ਡਿਵੀਜ਼ਨਲ ਹਸਪਤਾਲ (ਐੱਸਡੀਐੱਚ) ਤਲਵੰਡੀ ਸਾਬੋ ਵਿਚ ਕਾਯਾਕਲਪ ਯੋਜਨਾ ਅਧੀਨ ਇੰਸਪੈਕਸ਼ਨ ਸਫਲਤਾਪੂਰਵਕ ਕਰਵਾਈ ਗਈ। ਇਸ ਦੌਰਾਨ ਇੰਸਪੈਕਸ਼ਨ ਟੀਮ ਵੱਲੋਂ ਹਸਪਤਾਲ ਵਿਚ ਸਫਾਈ, ਇੰਫੈਕਸ਼ਨ ਕੰਟਰੋਲ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ, ਰਿਕਾਰਡ ਸੰਭਾਲ, ਮਰੀਜ਼ ਸੇਵਾਵਾਂ ਤੇ ਬੁਨਿਆਦੀ ਢਾਂਚੇ ਦੀ ਵਿਸਥਾਰ ਨਾਲ ਜਾਂਚ ਕੀਤੀ। ਇੰਸਪੈਕਸ਼ਨ ਦੌਰਾਨ ਟੀਮ ਨੇ ਹਸਪਤਾਲ ਵਿਚ ਮੌਜੂਦਾ ਸਫਾਈ ਪ੍ਰਬੰਧਾਂ ਤੇ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸਦੇ ਨਾਲ ਹੀ, ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ ਗਏ, ਜਿਨ੍ਹਾਂ ਨੂੰ ਅਮਲ ’ਚ ਲਿਆਂਦਾ ਜਾਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ ਰਵੀ ਕਾਂਤ ਗੁਪਤਾ ਵੱਲੋਂ ਕਿਹਾ ਕਿ ਕਾਯਾਕਲਪ ਯੋਜਨਾ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਵਿਚ ਸਾਫ-ਸੁਥਰਾ, ਸੁਰੱਖਿਅਤ ਤੇ ਮਰੀਜ਼-ਮਿੱਤਰ ਵਾਤਾਵਰਨ ਪ੍ਰਦਾਨ ਕਰਨਾ ਹੈ ਤੇ ਇਸ ਦਿਸ਼ਾ ਵਿਚ ਐੱਸਡੀਐੱਚ ਤਲਵੰਡੀ ਸਾਬੋ ਲਗਾਤਾਰ ਯਤਨ ਕਰਦਾ ਰਹੇਗਾ।