ਐੱਮਆਰਐੱਸ ਪੀਟੀਯੂ ਵਿਖੇ ਮਨਾਇਆ ਪਰਾਕਰਮ ਦਿਵਸ
ਐਮਆਰਐਸਪੀਟੀਯੂ ਵਿਖੇ ਪਰਾਕਰਮ ਦਿਵਸ ਮਨਾਇਆ
Publish Date: Sat, 31 Jan 2026 07:13 PM (IST)
Updated Date: Sun, 01 Feb 2026 04:13 AM (IST)
4ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਮੇਰਾ ਭਾਰਤ ਕੇਂਦਰ, ਬਠਿੰਡਾ ਦੇ ਸਹਿਯੋਗ ਨਾਲ ਐੱਨਐੱਸਐੱਸ ਤੇ ਐੱਨਸੀਸੀ ਵਿੰਗਾਂ ਦੀ ਸਾਂਝੀ ਪਹਿਲਕਦਮੀ ਤਹਿਤ ਪਰਾਕਰਮ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਜ਼ਿਲ੍ਹਾ ਯੁਵਾ ਅਧਿਕਾਰੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਅਭਿਲਾਸ਼ਾ, ਕੋਆਰਡੀਨੇਟਰ ਐਨਐਸਐਸ ਅਤੇ ਡਾ. ਸਵਾਤੀ, ਪ੍ਰੋਗਰਾਮ ਅਫਸਰ ਵੱਲੋਂ ਵਿਦਿਆਰਥੀਆਂ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਸਮਾਗਮ ਦੌਰਾਨ ਲੈਫਟੀਨੈਂਟ ਵਿਵੇਕ ਕੌਂਡਲ, ਡਾ. ਸੁਖਜਿੰਦਰ ਸਿੰਘ ਤੇ ਡਾ. ਮਨਜੀਤ ਬਾਂਸਲ ਨੇ ਪ੍ਰੇਰਣਾਦਾਇਕ ਭਾਸ਼ਣ ਦਿੱਤੇ। ਬੁਲਾਰਿਆਂ ਨੇ ਨੌਜਵਾਨਾਂ ਦੀ ਰਾਸ਼ਟਰ ਨਿਰਮਾਣ ਵਿਚ ਭੂਮਿਕਾ ਤੇ ਦੇਸ਼ ਭਗਤੀ ਦੇ ਮੁੱਲਾਂ ‘ਤੇ ਜ਼ੋਰ ਦਿੱਤਾ। ਸਮਾਰੋਹ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਸਾਬਤ ਹੋਇਆ।